Tuesday, July 02, 2024
 
BREAKING NEWS
ਸ਼ਰਧਾਲੂਆਂ ਦਾ ਇੱਕ ਹੋਰ ਸਮੂਹ ਅਮਰਨਾਥ ਯਾਤਰਾ ਲਈ ਰਵਾਨਾਅਸਾਮ 'ਚ ਹੜ੍ਹ ਕਾਰਨ ਪੁਲ ਰੁੜੇ, ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰੇਗਾ ਮਾਨਸੂਨਹਰਿਆਣਾ 'ਚ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ: ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ 'ਤੇ ਲੱਗੀ ਬ੍ਰੇਕਚਾਰਜਸ਼ੀਟ 'ਚ ਖੁਲਾਸਾ : ਸਲਮਾਨ ਖਾਨ ਨੂੰ ਮਾਰਨ ਲਈ ਪਾਕਿਸਤਾਨ ਤੋਂ ਆਉਣੇ ਸਨ ਹਥਿਆਰਦਿੱਲੀ ਹਾਈ ਕੋਰਟ ਵਲੋਂ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਟੀਸ਼ਨ 'ਤੇ ਸੁਣਵਾਈ ਹੋਵੇਗੀਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਜੁਲਾਈ 2024) 💐ਪੰਜਾਬ ਵਿਚ ਮਾਨਸੂਨ ਅੱਗੇ ਵਧਿਆ, 9 ਜ਼ਿਲ੍ਹਿਆਂ 'ਚ ਆਰੇਂਜ ਅਲਰਟਪਿਛਲੇ ਡੇਢ ਸਾਲ ਤੋਂ ਦੁਬਈ ਜੇਲ੍ਹ 'ਚ ਫਸੇ ਪੰਜਾਬ ਦੇ 17 ਨੌਜਵਾਨਪੰਜਾਬ ਚ ਅੱਜ ਤੋਂ ਖੁੱਲ੍ਹਣਗੇ ਸਕੂਲ, ਮਿਡ ਡੇ ਮੀਲ ਦਾ ਮੀਨੂ ਵੀ ਬਦਲੇਗਾ

ਖੇਡਾਂ

USA vs PAK Highlights: T20 ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ

June 07, 2024 07:02 AM

ਪਹਿਲੀ ਵਾਰ ਟੀ-20 ਵਿਸ਼ਵ ਕੱਪ ਖੇਡ ਰਹੇ ਅਮਰੀਕਾ ਨੇ ਵੀਰਵਾਰ ਦੇਰ ਰਾਤ ਪਾਕਿਸਤਾਨ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਮੈਚ ਦਾ ਫੈਸਲਾ ਸੁਪਰ ਓਵਰ ਵਿੱਚ ਹੋਇਆ, ਜਿੱਥੇ ਬਾਬਰ ਆਜ਼ਮ ਐਂਡ ਕੰਪਨੀ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ। ਬਾਅਦ 'ਚ ਨਿਤੀਸ਼ ਕੁਮਾਰ ਨੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਅਮਰੀਕਾ ਦਾ ਸਕੋਰ ਬਰਾਬਰ ਕਰ ਦਿੱਤਾ।

ਸੁਪਰ ਓਵਰ ਵਿੱਚ ਅਮਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18 ਦੌੜਾਂ ਬਣਾਈਆਂ ਪਰ ਪਾਕਿਸਤਾਨ ਦੀ ਟੀਮ ਸਿਰਫ਼ 13 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਅਮਰੀਕੀ ਬੱਲੇਬਾਜ਼ ਮੋਨੰਕ ਪਟੇਲ ਨੇ ਕਪਤਾਨੀ ਵਿੱਚ ਅਰਧ ਸੈਂਕੜਾ ਲਗਾਇਆ।

ਪਾਕਿਸਤਾਨ ਲਈ ਸੁਪਰ ਓਵਰ ਵਿੱਚ ਤਜਰਬੇਕਾਰ ਗੇਂਦਬਾਜ਼ ਮੁਹੰਮਦ ਆਮਿਰ ਨੇ ਛੇ ਦੀ ਬਜਾਏ ਨੌਂ ਗੇਂਦਾਂ ਸੁੱਟੀਆਂ। ਅਮਰੀਕਾ ਵੱਲੋਂ ਬਣਾਈਆਂ ਗਈਆਂ 18 ਦੌੜਾਂ ਵਿੱਚੋਂ ਸਿਰਫ਼ ਇੱਕ ਚੌਕਾ ਆਇਆ ਅਤੇ ਬਾਕੀ ਦੌੜਾਂ ਵਾਧੂ ਅਤੇ ਖ਼ਰਾਬ ਫੀਲਡਿੰਗ ਕਾਰਨ ਆਈਆਂ।

ਆਰੋਨ ਜੋਨਸ ਨੇ ਪਹਿਲੀ ਗੇਂਦ 'ਤੇ ਚੌਕਾ ਜੜਿਆ। ਦੂਜੀ ਗੇਂਦ 'ਤੇ ਦੋ ਦੌੜਾਂ ਬਣਾਈਆਂ। ਅਗਲੀ ਗੇਂਦ ਵਾਈਡ ਸੀ, ਜਿਸ 'ਤੇ ਅਮਰੀਕਾ ਨੇ ਇਕ ਹੋਰ ਦੌੜ ਚੁਰਾਈ। ਚੌਥੀ ਗੇਂਦ 'ਤੇ ਇਕ ਵਾਰ ਫਿਰ ਸਿੰਗਲ ਆਇਆ। ਇਸ ਤੋਂ ਬਾਅਦ ਆਮਿਰ ਦੀ ਖਰਾਬ ਗੇਂਦਬਾਜ਼ੀ ਜਾਰੀ ਰਹੀ।

ਸੁਪਰ ਓਵਰ ਦੀ ਆਖਰੀ ਗੇਂਦ 'ਤੇ ਇਕ ਦੌੜ ਆਈ ਅਤੇ ਬੱਲੇਬਾਜ਼ ਵੀ ਰਨ ਆਊਟ ਹੋ ਗਿਆ। ਇਸ ਤਰ੍ਹਾਂ ਅਮਰੀਕਾ 18 ਦੌੜਾਂ ਹੀ ਬਣਾ ਸਕਿਆ। ਜਵਾਬ 'ਚ ਪਾਕਿਸਤਾਨ ਦੀ ਟੀਮ 13 ਦੌੜਾਂ ਹੀ ਬਣਾ ਸਕੀ। ਜਿੱਤ ਲਈ ਆਖਰੀ ਗੇਂਦ 'ਤੇ ਸੱਤ ਦੌੜਾਂ ਦੀ ਲੋੜ ਸੀ ਪਰ ਸ਼ਾਦਾਬ ਖਾਨ ਸਿਰਫ ਇਕ ਹੀ ਲੈ ਸਕੇ।

 

Have something to say? Post your comment

 
 
 
 
 
Subscribe