Tuesday, July 02, 2024
 
BREAKING NEWS
ਸ਼ਰਧਾਲੂਆਂ ਦਾ ਇੱਕ ਹੋਰ ਸਮੂਹ ਅਮਰਨਾਥ ਯਾਤਰਾ ਲਈ ਰਵਾਨਾਅਸਾਮ 'ਚ ਹੜ੍ਹ ਕਾਰਨ ਪੁਲ ਰੁੜੇ, ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰੇਗਾ ਮਾਨਸੂਨਹਰਿਆਣਾ 'ਚ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ: ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ 'ਤੇ ਲੱਗੀ ਬ੍ਰੇਕਚਾਰਜਸ਼ੀਟ 'ਚ ਖੁਲਾਸਾ : ਸਲਮਾਨ ਖਾਨ ਨੂੰ ਮਾਰਨ ਲਈ ਪਾਕਿਸਤਾਨ ਤੋਂ ਆਉਣੇ ਸਨ ਹਥਿਆਰਦਿੱਲੀ ਹਾਈ ਕੋਰਟ ਵਲੋਂ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਟੀਸ਼ਨ 'ਤੇ ਸੁਣਵਾਈ ਹੋਵੇਗੀਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਜੁਲਾਈ 2024) 💐ਪੰਜਾਬ ਵਿਚ ਮਾਨਸੂਨ ਅੱਗੇ ਵਧਿਆ, 9 ਜ਼ਿਲ੍ਹਿਆਂ 'ਚ ਆਰੇਂਜ ਅਲਰਟਪਿਛਲੇ ਡੇਢ ਸਾਲ ਤੋਂ ਦੁਬਈ ਜੇਲ੍ਹ 'ਚ ਫਸੇ ਪੰਜਾਬ ਦੇ 17 ਨੌਜਵਾਨਪੰਜਾਬ ਚ ਅੱਜ ਤੋਂ ਖੁੱਲ੍ਹਣਗੇ ਸਕੂਲ, ਮਿਡ ਡੇ ਮੀਲ ਦਾ ਮੀਨੂ ਵੀ ਬਦਲੇਗਾ

ਖੇਡਾਂ

ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਲਈ ਅੰਪਾਇਰਾਂ ਦਾ ਐਲਾਨ

June 26, 2024 06:18 AM

ਨਵੀਂ ਦਿੱਲੀ, : ਆਈਸੀਸੀ ਨੇ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਮੈਚਾਂ ਲਈ ਮੈਚ ਅਧਿਕਾਰੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਬਨਾਮ ਇੰਗਲੈਂਡ ਸੈਮੀਫਾਈਨਲ ਮੈਚ 'ਚ ਅੰਪਾਇਰਿੰਗ ਕੌਣ ਕਰੇਗਾ। ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਮੈਚ 'ਚ ਰਿਚਰਡ ਐਲਿੰਗਵਰਥ ਅਤੇ ਭਾਰਤੀ ਅੰਪਾਇਰ ਨਿਤਿਨ ਮੈਨਨ ਮੈਦਾਨ 'ਤੇ ਅੰਪਾਇਰ ਹੋਣਗੇ। ਇਸ ਦੇ ਨਾਲ ਹੀ ਭਾਰਤ ਬਨਾਮ ਇੰਗਲੈਂਡ ਟੀ-20 ਵਿਸ਼ਵ ਕੱਪ 2024 ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਮੈਦਾਨੀ ਅੰਪਾਇਰਿੰਗ ਦੀ ਜ਼ਿੰਮੇਵਾਰੀ ਰੌਡ ਟਕਰ ਅਤੇ ਕ੍ਰਿਸ ਗੈਫਨੀ ਨੂੰ ਸੌਂਪੀ ਗਈ ਹੈ।

ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ ਮੈਚ 26 ਜੂਨ ਨੂੰ ਤ੍ਰਿਨੀਦਾਦ 'ਚ ਖੇਡਿਆ ਜਾਵੇਗਾ। ਹਾਲਾਂਕਿ ਇਹ ਮੈਚ ਭਾਰਤ 'ਚ 27 ਜੂਨ ਨੂੰ ਸਵੇਰੇ 6 ਵਜੇ ਤੋਂ ਦੇਖਿਆ ਜਾ ਸਕਦਾ ਹੈ। ਦੱਖਣੀ ਅਫਰੀਕੀ ਟੀਮ ਪਹਿਲੀ ਵਾਰ ਆਈਸੀਸੀ ਪੁਰਸ਼ ਟੀ-20ਵਿਸ਼ਵ ਕੱਪਦੇ ਫਾਈਨਲ ਵਿੱਚ ਪਹੁੰਚਣਾ ਚਾਹੇਗੀ, ਪਰ ਅਫਗਾਨਿਸਤਾਨ ਦੀ ਟੀਮ ਦਾ ਆਤਮਵਿਸ਼ਵਾਸ ਅਸਮਾਨ ਬੁਲੰਦ ਹੈ। ਅਜਿਹੇ 'ਚ ਦੱਖਣੀ ਅਫਰੀਕਾ ਦਾ ਰਸਤਾ ਮੁਸ਼ਕਿਲ ਹੋ ਸਕਦਾ ਹੈ। ਰਿਚਰਡ ਕੇਟਲਬਰੋ ਇਸ ਮੈਚ ਵਿੱਚ ਟੀਵੀ ਅੰਪਾਇਰ ਹੋਣਗੇ ਅਤੇ ਅਹਿਸਾਨ ਰਜ਼ਾ ਚੌਥੇ ਅੰਪਾਇਰ ਦੀ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਹਨ। ਰਿਚੀ ਰਿਚਰਡਸਨ ਪਹਿਲੇ ਸੈਮੀਫਾਈਨਲ ਮੈਚ ਵਿੱਚ ਮੈਚ ਰੈਫਰੀ ਹੋਣਗੇ।

 

Have something to say? Post your comment

 
 
 
 
 
Subscribe