Tuesday, July 02, 2024
 
BREAKING NEWS
ਸ਼ਰਧਾਲੂਆਂ ਦਾ ਇੱਕ ਹੋਰ ਸਮੂਹ ਅਮਰਨਾਥ ਯਾਤਰਾ ਲਈ ਰਵਾਨਾਅਸਾਮ 'ਚ ਹੜ੍ਹ ਕਾਰਨ ਪੁਲ ਰੁੜੇ, ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ3 ਦਿਨਾਂ ਵਿੱਚ ਪੂਰੇ ਪੰਜਾਬ ਨੂੰ ਕਵਰ ਕਰੇਗਾ ਮਾਨਸੂਨਹਰਿਆਣਾ 'ਚ ਮਾਲ ਗੱਡੀ 'ਚੋਂ ਡਿੱਗੇ ਕੰਟੇਨਰ: ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ 'ਤੇ ਲੱਗੀ ਬ੍ਰੇਕਚਾਰਜਸ਼ੀਟ 'ਚ ਖੁਲਾਸਾ : ਸਲਮਾਨ ਖਾਨ ਨੂੰ ਮਾਰਨ ਲਈ ਪਾਕਿਸਤਾਨ ਤੋਂ ਆਉਣੇ ਸਨ ਹਥਿਆਰਦਿੱਲੀ ਹਾਈ ਕੋਰਟ ਵਲੋਂ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਟੀਸ਼ਨ 'ਤੇ ਸੁਣਵਾਈ ਹੋਵੇਗੀਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਜੁਲਾਈ 2024) 💐ਪੰਜਾਬ ਵਿਚ ਮਾਨਸੂਨ ਅੱਗੇ ਵਧਿਆ, 9 ਜ਼ਿਲ੍ਹਿਆਂ 'ਚ ਆਰੇਂਜ ਅਲਰਟਪਿਛਲੇ ਡੇਢ ਸਾਲ ਤੋਂ ਦੁਬਈ ਜੇਲ੍ਹ 'ਚ ਫਸੇ ਪੰਜਾਬ ਦੇ 17 ਨੌਜਵਾਨਪੰਜਾਬ ਚ ਅੱਜ ਤੋਂ ਖੁੱਲ੍ਹਣਗੇ ਸਕੂਲ, ਮਿਡ ਡੇ ਮੀਲ ਦਾ ਮੀਨੂ ਵੀ ਬਦਲੇਗਾ

ਖੇਡਾਂ

ਬਾਬਰ ਆਜ਼ਮ ਨੇ ਟੀ-20 ਵਿਸ਼ਵ ਕੱਪ 'ਚ ਰਚਿਆ ਇਤਿਹਾਸ

June 17, 2024 06:57 AM


ਕਪਤਾਨ ਵਜੋਂ ਧੋਨੀ ਦਾ ਰਿਕਾਰਡ ਤੋੜਿਆ


ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੇ ਆਇਰਲੈਂਡ 'ਤੇ ਜਿੱਤ ਨਾਲ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦਾ ਅੰਤ ਕੀਤਾ। ਇਸ ਟੂਰਨਾਮੈਂਟ 'ਚ ਗਰੀਨ ਦੀ ਟੀਮ ਇਕ ਸਮੇਂ 'ਚ ਲੈਅ 'ਚ ਨਜ਼ਰ ਨਹੀਂ ਆ ਰਹੀ ਸੀ, ਪਰ ਫਿਰ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਰੀ ਦੇ ਦਮ 'ਤੇ ਟੀਮ ਨੇ 3 ਵਿਕਟਾਂ ਨਾਲ ਜਿੱਤ ਦਰਜ ਕੀਤੀ। ਬਾਬਰ ਨੇ ਆਇਰਲੈਂਡ ਖਿਲਾਫ ਮੈਚ 'ਚ ਸਭ ਤੋਂ ਵੱਧ 32 ਦੌੜਾਂ ਦੀ ਪਾਰੀ ਖੇਡੀ ਅਤੇ ਘੱਟ ਸਕੋਰ ਵਾਲੇ ਮੁਕਾਬਲੇ 'ਚ ਟੀਮ ਨੂੰ ਜਿੱਤ ਦਿਵਾਈ। ਇਨ੍ਹਾਂ 32 ਦੌੜਾਂ ਨਾਲ ਬਾਬਰ ਨੇ ਟੀ-20 ਵਿਸ਼ਵ ਕੱਪ 'ਚ ਕਪਤਾਨ ਦੇ ਤੌਰ 'ਤੇ ਐਮਐਸ ਧੋਨੀ ਦਾ ਰਿਕਾਰਡ ਨੰਬਰ-1 ਸਥਾਨ ਹਾਸਲ ਕਰ ਲਿਆ ਹੈ।

ਬਾਬਰ ਆਜ਼ਮ ਹੁਣ ਟੀ-20ਵਿਸ਼ਵ ਕੱਪਦੇ ਇਤਿਹਾਸ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ । ਇਸ ਮੈਗਾ ਟੂਰਨਾਮੈਂਟ ਵਿੱਚ ਹੁਣ ਤੱਕ ਖੇਡੀਆਂ ਗਈਆਂ 17 ਪਾਰੀਆਂ ਵਿੱਚ 36.60 ਦੀ ਔਸਤ ਅਤੇ 111.35 ਦੇ ਸਟ੍ਰਾਈਕ ਰੇਟ ਨਾਲ ਸਭ ਤੋਂ ਵੱਧ 549 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ 70 ਦੌੜਾਂ ਰਿਹਾ ਹੈ। ਉਥੇ ਹੀ ਧੋਨੀ ਨੇ ਟੀ-20 ਵਿਸ਼ਵ ਕੱਪ 'ਚ ਕਪਤਾਨ ਦੇ ਤੌਰ 'ਤੇ ਭਾਰਤ ਲਈ 29 ਪਾਰੀਆਂ 'ਚ 529 ਦੌੜਾਂ ਬਣਾਈਆਂ ਸਨ।

ਬਾਬਰ ਅਤੇ ਧੋਨੀ ਤੋਂ ਇਲਾਵਾ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ, ਸ਼੍ਰੀਲੰਕਾ ਦੇ ਮਹੇਲਾ ਜੈਵਰਧਨੇ ਅਤੇ ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਵੀ ਟੀ-20 ਵਿਸ਼ਵ ਕੱਪ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਟਾਪ-5 ਵਿੱਚ ਸ਼ਾਮਲ ਹਨ।

 

 

Have something to say? Post your comment

 
 
 
 
 
Subscribe