ਜ਼ੀਰਕਪੁਰ : ਅੰਬਾਲਾ ਕਾਲਕਾ ਰੇਲਵੇ ਲਾਈਨ 'ਤੇ ਅੱਜ ਪਿੰਡ ਨਗਲਾ ਨੇੜੇ ਰੇਲ ਗੱਡੀ ਦੀ ਥੱਲੇ ਆ ਕੇ ਪੰਚਕੂਲਾ ਵਸਨੀਕ ਇਕ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 35 ਸਾਲਾ ਦੇ ਰਾਧੇ ਸ਼ਿਆਮ ਵਾਸੀ ਪਿੰਡ ਰੈਲੀ ਕੁੰਡੀ ਪੰਚਕੂਲਾ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੂੰ ਮ੍ਰਿਤਕ ਕੋਲੋ ਕੋਈ ਵੀ ਖ਼ੁਦਕੁਸ਼ੀ ਨੋਟ ਬਰਾਮਦ ਨਹੀ ਹੋਇਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਰੇਲਵੇ ਪੁਲੀਸ ਦੇ ਏ.ਐਸ.ਆਈ. ਦੇ ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਾਧਿਕਾ ਨੇ ਦੱਸਿਆ ਕਿ ਉਸਦਾ ਪਤੀ ਅੱਜ ਸਵੇਰ ਆਪਣੇ ਘਰ ਤੋਂ ਕੋਈ ਕੰਮ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਰੇਲਵੇ ਪੁਲੀਸ ਨੇ ਉਸ ਦੇ ਪਤੀ ਦੀ ਮੌਤ ਦੀ ਖ਼ਬਰ ਦਿੱਤੀ। ਰਜਿੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ• ਤੋਂ ਮਜਦੂਰਾ ਨੂੰ ਬਿਹਾਰ ਲੈ ਕੇ ਜਾ ਰਹੀ ਰੇਲ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਅੱਜ ਦੁਪਹਿਰ ਤਕਰੀਬਨ ਸਾਢੇ ਬਾਰ•ਾਂ ਵਜੇ ਜਦ ਉਹ ਪਿੰਡ ਨਗਲਾ ਨੇੜੇ ਪਹੁੰਚਿਆ ਤਾਂ ਅਚਾਨਕ ਝਾੜੀਆਂ ਦੇ ਪਿੱਛੇ ਲੁੱਕਿਆ ਹੋਇਆ ਇਕ ਵਿਅਕਤੀ ਨੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ। ਹਾਦਸੇ ਵਿੱਚ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਅਨੁਸਾਰ ਉਸਦਾ ਪਤੀ ਬੱਦੀ ਇਕ ਨਿੱਜੀ ਫੈਕਟਰੀ ਵਿੱਚ ਨੌਕਰੀ ਕਰਦਾ ਸੀ ਪਰ ਲੌਕਡਾਊਨ ਦੌਰਾਨ ਦੋ ਮਹੀਨੇ ਤੋਂ ਵਿਹਲਾ ਹੋਣ ਕਾਰਨ ਉਹ ਪ੍ਰੇਸ਼ਾਨ ਸੀ। ਇਸਦੇ ਚਲਦਿਆਂ ਹੀ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਮ੍ਰਿਤਕ ਕੋਲੋਂ ਮਿਲੇ ਮੋਬਾਈਲ ਤੋਂ ਉਸਦੇ ਪਰਿਵਾਰ ਦੀ ਪਛਾਣ ਹੋਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਬੱਚੇ ਜਿਨ•ਾਂ ਵਿੱਚ ਬਾਰ•ਾਂ ਸਾਲਾ ਦਾ ਲੜਕਾ ਅਤੇ ਦਸ ਸਾਲਾ ਦੀ ਲੜਕੀ ਛੱਡ ਗਿਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।