Friday, November 22, 2024
 

ਹੋਰ ਰਾਜ (ਸੂਬੇ)

ਮੁੱਖ ਮੰਤਰੀ ਊਧਵ ਠਾਕਰੇ ਨੇ ਕੀਤਾ ਜਾਇਦਾਦ ਦਾ ਖੁਲਾਸਾ

May 12, 2020 11:02 AM

ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਲਾਨ ਕੀਤਾ ਹੈ ਕਿ ਉਨਾਂ ਅਤੇ ਉਨਾਂ ਦੇ ਪਰਿਵਾਰ ਕੋਲ 143.26 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਹਾਲਾਂਕਿ ਉਹ ਕਿਸੇ ਕਾਰ ਦੇ ਮਾਲਕ ਨਹੀਂ ਹਨ। ਠਾਕਰੇ 'ਤੇ ਕਰਜ਼ ਸਮੇਤ 15.50 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਹਨ। ਭਾਰਤ ਚੋਣ ਕਮਿਸ਼ਨ ਨੂੰ ਸੋਮਵਾਰ ਨੂੰ ਦਿੱਤੇ ਚੋਣ ਹਲਫਨਾਮੇ 'ਚ ਠਾਕਰੇ ਨੇ ਆਪਣੀ ਜਾਇਦਾਦ ਅਤੇ ਆਮਦਨ ਦੇ ਸਰੋਤਾਂ ਬਾਰੇ ਦੱਸਿਆ ਹੈ। ਉਨਾਂ ਦਾ ਪਤਨੀ ਰਸ਼ਮੀ ਦੀ ਆਮਦਨੀ ਵੱਖ-ਵੱਖ ਕਾਰੋਬਾਰਾਂ ਤੋਂ ਹੁੰਦੀ ਹੈ। ਉਹ ਸ਼ਿਵਸੈਨਾ ਦੇ ਅਖਬਾਰ 'ਸਾਮਨਾ' ਦੀ ਸੰਪਾਦਕ ਵੀ ਹੈ। ਠਾਕਰੇ ਨੇ ਆਪਣਏ ਹਲਫਨਾਮੇ 'ਚ ਦੱਸਿਆ ਕਿ ਉਨਾਂ ਕੋਲ ਕੋਈ ਕਾਰ ਨਹੀਂ ਹੈ। ਉਨਾਂ ਵਿਰੁੱਧ ਪੁਲਸ 'ਚ 23 ਸ਼ਿਕਾਇਤਾਂ ਦਰਜ ਹਨ, ਜਿਨਾਂ 'ਚ 14 'ਸਾਮਨਾ' ਅਤੇ 'ਦੁਪਹਿਰ ਦਾ ਸਾਮਨਾ' 'ਚ 'ਮਾਨਹਾਣੀਕਾਰਕ' ਸਮੱਗਰੀ ਜਾਂ ਕਾਰਟੂਨ ਨਾਲ ਸੰਬੰਧਤ ਹਨ।

 ਇਹ ਅਹਿਮ ਖਬਰ ਵੀ ਪੜ੍ਹੋ : ਅਫ਼ਰੀਕੀ ਸਵਾਈਨ ਫ਼ਲੂ : ਸੂਰਾਂ ਦੀ ਜਾਨ ਬਚਾਉਣ ਲਈ ਪੁੱਟੀ ਨਹਿਰ

ਠਾਕਰੇ ਨੇ ਆਪਣਏ ਦੋਹਾਂ ਬੇਟਿਆਂ ਨੂੰ ਉਨਾਂ 'ਤੇ ਨਿਰਭਰ ਨਹੀਂ ਦੱਸਿਆ ਹੈ। ਲਿਹਾਜਾ ਹਲਫਨਾਮੇ 'ਚ ਉਨਾਂ ਦੀ ਜਾਇਦਾਦ ਅਤੇ ਦੇਣਦਾਰੀਆਂ ਦਾ ਜ਼ਿਕਰ ਨਹੀਂ ਹੈ। ਊਧਵ ਠਾਕਰੇ ਦੇ ਵੱਡੇ ਬੇਟੇ ਆਦਿੱਤਿਯ ਠਾਕਰੇ ਮਹਾਰਾਸ਼ਟਰ ਕੈਬਨਿਟ 'ਚ ਮੰਤਰੀ ਹਨ ਅਤੇ ਵਾਤਾਵਰਣ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਹਲਫਨਾਮੇ ਅਨੁਸਾਰ, ਊਧਵ ਠਾਕਰੇ ਕੋਲ 76.59 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ 'ਚੋਂ 52.44 ਕਰੋੜ ਰੁਪਏ ਦੀ ਅਚੱਲ ਅਤੇ 24.14 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਉਨਾਂ ਦੀ ਪਤਨੀ ਕੋਲ 65.09 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ 'ਚੋਂ 28.92 ਕਰੋੜ ਰੁਪਏ ਦੀ ਅਚੱਲ ਅਤੇ 36.16 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ।

 

Have something to say? Post your comment

 
 
 
 
 
Subscribe