ਗੁਵਾਹਾਟੀ : ਅਸਾਮ 'ਚ ਅਫ਼ਰੀਕੀ ਸਵਾਈਨ ਫ਼ਲੂ ਨੇ 13000 ਸੂਰਾਂ ਦੀ ਜਾਨ ਲੈ ਲਈ ਹੈ। ਇਸ ਮਗਰੋਂ ਕਾਜੀਰੰਗ ਕੌਮੀ ਬਾਗ਼ ਅਧਿਕਾਰੀਆਂ ਨੇ ਜੰਗਲੀ ਸੂਰਾਂ ਨੂੰ ਆਲੇ-ਦੁਆਲੇ ਦੇ ਪਿੰਡਾਂ 'ਚ ਜਾਣ ਤੋਂ ਰੋਕਣ ਲਈ ਤੇ ਉਨ੍ਹਾਂ ਦੀ ਬਿਮਾਰੀ ਤੋਂ ਬਚਣ ਲਈ ਇਕ ਨਹਿਰ ਪੁੱਟੀ ਹੈ। ਅਸਾਮ ਦੇ ਪਸ਼ੂ ਪਾਲਣ ਮੰਤਰੀ ਅਤੁਲ ਬੋਰਾ ਨੇ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਜ਼ਿਕਰਯੋਗ ਹੈ ਕਿ ਇਸ ਫ਼ਲੂ ਬਾਰੇ ਪਿਛਲੇ ਦਿਨੀਂ ਉਸ ਵੇਲੇ ਪ੍ਰਗਟਾਵਾ ਹੋਇਆ ਸੀ ਜਦੋਂ ਇਕ ਫ਼ਾਰਮ ਅੰਦਰ ਅਚਾਨਕ ਸੂਰ ਬੀਮਾਰ ਹੋ ਕੇ ਮਰਨ ਲੱਗੇ। ਇਸ ਤੋਂ ਬਾਅਦ ਸੂਬੇ ਦੇ ਪਸ਼ੂ ਪਾਲਣ ਵਿਭਾਗ 'ਚ ਭਾਜੜ ਪੈ ਗਈ ਤੇ ਜਦੋਂ ਡਾਕਟਰਾਂ ਨੇ ਧਿਆਨ ਨਾਲ ਜਾਂਚ ਕੀਤੀ ਤਾਂ ਇਹ ਅਫ਼ਰੀਕੀ ਸਵਾਈਨ ਫ਼ਲੂ ਨਿਕਲਿਆ।