ਚੰਡੀਗੜ : ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਦੇ ਸਾਰੇ ਜਿਲਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਦੋ ਡਾਇਲੈਸਿਸ ਮਸ਼ੀਨਾਂ ਵਿਸ਼ੇਸ਼ ਤੌਰ 'ਤੇ ਕੋਵਿਡ 19 ਦੇ ਅਜਿਹੇ ਮਰੀਜਾਂ ਲਈ ਰਾਂਖਵੀ ਰੱਖੀ ਜਾਵੇਗੀ, ਜਿੰਨਾਂ ਨੇ ਡਾਇਲੈਸਿਸ ਦੀ ਲੋੜ ਹੈ। ਇਸ ਤੋਂ ਇਲਾਵਾ, ਸਾਰੇ 11 ਵਿਸ਼ੇਸ਼ ਕੋਵਿਡ 19 ਹਸਪਤਾਲਾਂ ਵਿਚ 100-150 ਬਿਸਤਰੀਆਂ ਨੂੰ ਕੋਵਿਡ ਮਰੀਜਾਂ ਨਹੀ ਰਾਂਖਵੇ ਰੱਖਣ ਤੋਂ ਬਾਅਦ ਬਾਕੀ ਵਾਰਡ ਅਤੇ ਓਪੀਡੀ ਹੋਰ ਮਰੀਜਾਂ ਦੇ ਇਲਾਜ ਲਈ ਆਮ ਤੌਰ 'ਤੇ ਕੰਮ ਸ਼ੁਰੂ ਕਰ ਦੇਵੇਗੀ। ਇਸ ਸਬੰਧ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਇਕ ਮੀਟਿੰਗ ਵਿਚ ਲਿਆ ਗਿਆ, ਜਿਸ ਵਿਚ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਸਿਹਤ ਮੰਤਰੀ ਅਨਿਲ ਵਿਜ ਵੀ ਹਾਜਿਰ ਸਨ। ਮੀਟਿੰਗ ਵਿਚ ਦਸਿਆ ਗਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਬੰਧਤ ਜਿਲਿਆਂ ਦੀ ਸਾਰੀ ਮਾਰਕੀਟ ਐਸੋਸਿਏਸ਼ਨ ਨਾਲ ਸਲਾਹ ਤੋਂ ਬਾਅਦ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਯਮ ਦੀ ਯੋਗ ਪਾਲਣ ਕਰਦੇ ਹੋਏ ਲੋਂੜ ਅਨੁਸਾਰ ਗ੍ਰੀਨ ਅਤੇ ਐਰੇਂਜ ਜਿਲਿਆਂ ਵਿਚ ਆਉਣ ਵਾਲੇ ਸਾਰੇ ਬਾਜਾਰਾਂ ਵਿਚ ਦੁਕਾਨਾਂ ਖੋਲਣਾ ਯਕੀਨੀ ਕਰਨ ਲਈ ਐਥਾਇਜਡ ਕੀਤਾ ਗਿਆ ਹੈ। ਮੀਟਿੰਗ ਵਿਚ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਨਿਗਮ ਅਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਵੀ ਹਾਜਿਰ ਸਨ।