ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੋਮਵਾਰ ਨੂੰ ਮਿਡਲਆਰਡਰ ਦੇ ਬੱਲੇਬਾਜ਼ ਉਮਰ ਅਕਮਲ 'ਤੇ 3 ਸਾਲ ਦਾ ਬੈਨ ਲਗਾ ਦਿੱਤਾ। 29 ਸਾਲਾ ਉਮਰ ਅਕਮਲ ਅਗਲੇ 3 ਸਾਲ ਤਕ ਤਿਨੋਂ ਫਾਰਮੈਟ ਵਿਚ ਟੀਮ ਦੀ ਅਗਵਾਈ ਨਹੀਂ ਕਰ ਸਕਣਗੇ। ਇਹ ਇਤਫਾਕ ਹੀ ਹੈ ਕਿ ਅਕਮਲ ਦੀ ਪਤਨੀ ਨੂਰ ਅੱਮਾ 'ਤੇ ਚੋਰੀ ਦਾ ਦੋਸ਼ ਲੱਗ ਚੁੱਕਾ ਹੈ। ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ। ਉਸ ਵੀਡੀਓ ਵਿਚ ਦਾਅਵਾ ਕੀਤਾ ਗਿਆ ਸੀ ਕਿ ਨੂਰ ਨੇ ਖਿਡਾਰੀਆਂ ਦੇ ਡਾਈਨਿੰਗ ਰੂਮ ਵਿਚ ਜਾ ਕੇ ਖਾਣਾ ਚੋਰੀ ਕੀਤਾ ਸੀ। ਵੀਡੀਓ ਵਿਚ ਉਹ ਇਕ ਲਿਫਾਫੇ ਵਿਚ ਖਾਣਾ ਰੱਖਦੇ ਹੋਏ ਦਿਸ ਰਹੀ ਸੀ।
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਦੱਸ ਦਈਏ ਕਿ ਪੀ. ਸੀ. ਬੀ. ਨੇ ਉਮਰ ਅਕਮਲ ਨੂੰ ਸੱਟੇਬਾਜ਼ਾਂ ਵੱਲੋਂ ਸੰਪਰਕ ਕੀਤੇ ਜਾਣ ਦੀ ਜਾਣਕਾਰੀ ਲੁਕਾਉਣ ਦਾ ਦੋਸ਼ੀ ਪਾਇਆ ਹੈ। ਪਿਛਲੇ ਸਾਲ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੌਰਾਨ ਕੁਝ ਸੱਟੇਬਾਜ਼ਾਂ ਨੇੁਮਰ ਅਕਮਲ ਨਾਲ ਸੰਪਰਕ ਕੀਤਾ ਸੀ। ਇਸ ਦੀ ਜਾਣਕਾਰੀ ਅਕਮਲ ਨੇ ਤਦ ਪੀ. ਸੀ. ਬੀ. ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੂੰ ਨਹੀਂ ਦਿੱਤੀ ਸੀ। ਪੀ. ਸੀ. ਬੀ. ਦੀ ਅਨਸ਼ਾਸਨੀ ਕਮੇਟੀ ਉਮਰ ਅਕਮਲ ਖਿਲਾਫ ਪਿਛਲੇ 2 ਮਹੀਨੇ ਤੋਂ ਮੈਚ ਫਿਕਸਿੰਗ ਦੀ ਜਾਂਚ ਕਰ ਰਹੀ ਸੀ।