ਮੁੰਬਈ : ਭਾਰਤੀ ਮਹਿਲਾਵਾਂ (ਲੜਕੀਆਂ) ਦੀ ਆਸਟ੍ਰੇਲੀਆ ਲਈ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਹਰਲੀਨ ਦਿਓਲ ਦੀ ਲਗਭਗ ਇੱਕ ਸਾਲ ਬਾਅਦ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ। ਰਿਚਾ ਘੋਸ਼, ਜਿਸ ਨੇ ਬੋਰਡ ਪ੍ਰੀਖਿਆਵਾਂ ਕਾਰਨ ਨਿਊਜ਼ੀਲੈਂਡ ਖਿਲਾਫ ਘਰੇਲੂ ਸੀਰੀਜ਼ ਨਹੀਂ ਖੇਡੀ ਸੀ, ਨੂੰ ਵੀ ਟੀਮ 'ਚ ਲਿਆਂਦਾ ਗਿਆ ਹੈ। 16 ਮੈਂਬਰੀ ਟੀਮ 'ਚ ਪ੍ਰਿਆ ਪੂਨੀਆ, ਲੈੱਗ ਸਪਿਨਰ ਮਿੰਨੂ ਮਨੀ ਅਤੇ ਤੇਜ਼ ਗੇਂਦਬਾਜ਼ ਟਾਈਟਸ ਸਾਧੂ ਦੇ ਨਾਂ ਸ਼ਾਮਲ ਹਨ। ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰੇਗੀ। ਦਰਅਸਲ ਮਹਿਲਾ ਚੋਣ ਕਮੇਟੀ ਨੇ ਆਸਟ੍ਰੇਲੀਆ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਖਰਾਬ ਫਾਰਮ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਮਹਿਲਾ ਟੀਮ ਦਾ ਇਹ ਦੌਰਾ 5 ਦਸੰਬਰ ਤੋਂ ਸ਼ੁਰੂ ਹੋਵੇਗਾ।
ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਨੂੰ ਆਸਟ੍ਰੇਲੀਆ ਦੌਰੇ ਲਈ ਟੀਮ 'ਚ ਨਹੀਂ ਚੁਣਿਆ ਗਿਆ ਹੈ। ਜਿਸ ਦਾ ਕਾਰਨ ਪਿਛਲੀ ਸੀਰੀਜ਼ 'ਚ ਉਸ ਦਾ ਖਰਾਬ ਪ੍ਰਦਰਸ਼ਨ ਹੈ। ਸ਼ੇਫਾਲੀ ਨੇ ਨਿਊਜ਼ੀਲੈਂਡ ਖਿਲਾਫ 3 ਵਨਡੇ ਮੈਚਾਂ 'ਚ 56 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਆਸਟ੍ਰੇਲੀਆ ਦੌਰੇ ਲਈ ਭਾਰਤ ਨੇ ਨਿਊਜ਼ੀਲੈਂਡ ਸੀਰੀਜ਼ ਲਈ ਲਗਭਗ ਉਹੀ ਟੀਮ ਚੁਣੀ ਹੈ ਜੋ ਨਿਊਜ਼ੀਲੈਂਡ ਖਿਲਾਫ ਘਰੇਲੂ ਵਨਡੇ ਸੀਰੀਜ਼ 'ਚ ਖੇਡਦੀ ਨਜ਼ਰ ਆਈ ਸੀ।