IND vs NZ 3rd Test Day 2: ਮੁੰਬਈ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਕੀਵੀ ਟੀਮ ਨੇ ਦੂਜੀ ਪਾਰੀ ਵਿੱਚ ਨੌਂ ਵਿਕਟਾਂ ’ਤੇ 171 ਦੌੜਾਂ ਬਣਾ ਲਈਆਂ ਹਨ। ਉਨ੍ਹਾਂ ਨੇ ਟੀਮ ਇੰਡੀਆ 'ਤੇ 143 ਦੌੜਾਂ ਦੀ ਲੀਡ ਲੈ ਲਈ ਹੈ। ਕੀਵੀਜ਼ ਲਈ ਵਿਲ ਯੰਗ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 51 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਜਡੇਜਾ ਨੇ ਚਾਰ ਅਤੇ ਅਸ਼ਵਿਨ ਨੇ ਤਿੰਨ ਵਿਕਟਾਂ ਲਈਆਂ। ਜਦਕਿ ਆਕਾਸ਼ ਦੀਪ ਅਤੇ ਸੁੰਦਰ ਨੂੰ ਇੱਕ-ਇੱਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀਆਂ 235 ਦੌੜਾਂ ਦੇ ਜਵਾਬ 'ਚ ਟੀਮ ਇੰਡੀਆ ਨੇ 263 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 90 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ, ਜਦਕਿ ਰਿਸ਼ਭ ਪੰਤ ਨੇ 60 ਦੌੜਾਂ ਦਾ ਯੋਗਦਾਨ ਦਿੱਤਾ। ਵਾਸ਼ਿੰਗਟਨ ਸੁੰਦਰ 38 ਦੌੜਾਂ ਬਣਾ ਕੇ ਅਜੇਤੂ ਰਹੇ। ਗੇਂਦਬਾਜ਼ੀ ਵਿੱਚ ਏਜਾਜ਼ ਪਟੇਲ ਨੇ ਨਿਊਜ਼ੀਲੈਂਡ ਲਈ ਪੰਜ ਵਿਕਟਾਂ ਲਈਆਂ। ਪਹਿਲੀ ਪਾਰੀ ਦੇ ਆਧਾਰ 'ਤੇ ਟੀਮ ਇੰਡੀਆ ਨੇ 28 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।