ਆਫਰੀਨ : ਸੀਰੀਆ ਦੇ ਉੱਤਰੀ ਸ਼ਹਿਰ ਆਫਰੀਨ ਵਿਚ ਮੰਗਲਵਾਰ ਨੂੰ ਇਕ ਤੇਲ ਟੈਂਕਰ ਵਿਚ ਹੋਏ ਧਮਾਕੇ ਕਾਰਨ 40 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸ ਦੇ ਬਾਅਦ ਸ਼ਹਿਰ ਵਿਚ ਇਹ ਹੋਰ ਵਾਹਨ ਰਾਹੀਂ ਅੱਤਵਾਦੀਆਂ ਨੇ ਧਮਾਕਾ ਕੀਤਾ। ਸੀਰੀਆਈ ਮਨੁੱਖੀ ਅਧਿਕਾਰ ਆਬਜ਼ਾਵੇਟਰੀ ਸਮੂਹ ਮੁਤਾਬਕ ਦੂਜਾ ਧਮਾਕਾ ਸ਼ਹਿਰ ਦੇ ਮਹਮੂਦਿਆ ਖੇਤਰ ਵਿਚ ਹੋਇਆ। ਧਮਾਕੇ ਕਾਰਨ ਹੋਏ ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਪਾਕਿਸਤਾਨੀ ਫ਼ੌਜ ਨੇ ਕੀਤੀ ਗੋਲਾਬਾਰੀ
ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਤੁਰਕੀ ਨੇ ਇਸ ਦੇ ਲਈ ਕੁਰਦ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤੇਲ ਟੈਂਕਰ ਵਿਚ ਹੋਏ ਧਮਾਕੇ ਵਿਚ ਕਈ ਗੱਡੀਆਂ ਅਤੇ ਦੁਕਾਨਾਂ ਸੜ ਗਈਆਂ। ਇਸ ਦੇ ਨਾਲ ਹੀ ਕਈ ਲੋਕਾਂ ਦੇ ਜਿਊਂਦੇ ਸੜ ਜਾਣ ਦੀਆਂ ਵੀ ਖਬਰਾਂ ਹਨ, ਉੱਥੇ ਹੀ ਸੀਰੀਆ ਵਿਚ ਲੋਕਾਂ ਨੇ ਇਕ-ਦੂਜੇ ਨੂੰ ਹਸਪਤਾਲ ਪੁੱਜ ਕੇ ਖੂਨ ਦਾਨ ਕਰਨ ਲਈ ਕਿਹਾ ਹੈ।