Saturday, November 23, 2024
 
BREAKING NEWS
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟभारतीय किसान यूनियन एकता उगराहां की तरफ से आज बरनाला के हंडियाया के पास नेशनल हाईवे रोककर रोष प्रदर्शन किया गया ਦਿੱਲੀ-ਯੂਪੀ 'ਚ ਸੰਘਣੀ ਧੁੰਦ ਦੀ ਚੇਤਾਵਨੀ, ਹਿਮਾਚਲ-ਉਤਰਾਖੰਡ 'ਚ ਵੀ ਠੰਡ ਵਧੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਨਵੰਬਰ 2024)ਦਸੰਬਰ ਦੇ ਅਖੀਰ ’ਚ ਹੋਣਗੀਆਂ ਪੰਜਾਬ MC ਚੋਣਾਂਜਲੰਧਰ 'ਚ ਐਨਕਾਊਂਟਰ ਤੋਂ ਬਾਅਦ ਲੰਡਾ ਗੈਂਗ ਦੇ 2 ਮੈਂਬਰ ਗ੍ਰਿਫਤਾਰਭਾਰਤ Vs ਆਸਟ੍ਰੇਲੀਆ : ਪਹਿਲੇ ਹੀ ਦਿਨ ਕੁੱਲ 17 ਵਿਕਟਾਂ ਡਿੱਗੀਆਂ, ਬਣ ਗਿਆ ਨਵਾਂ ਰਿਕਾਰਡAAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀਛੱਤੀਸਗੜ੍ਹ: ਸੁਕਮਾ ਵਿੱਚ ਮੁੱਠਭੇੜ, ਸੁਰੱਖਿਆ ਬਲਾਂ ਨੇ 10 ਨਕਸਲੀ ਮਾਰੇਕੈਮੀਕਲ ਫੈਕਟਰੀ 'ਚ ਗੈਸ ਲੀਕ, ਤਿੰਨ ਦੀ ਮੌਤ

ਸਿਹਤ ਸੰਭਾਲ

ਸੁੰਘਣ ਦੀ ਸਮਰਥਾ ਖਤਮ ਹੋਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਮ ਇਲਾਜ ਦੀ ਲੋੜ: ਅਧਿਐਨ

April 28, 2020 06:06 PM

ਲਾਸ ਏਂਜਲਸ : ਉਹ ਲੋਕ ਜਿਹਨਾਂ ਵਿਚ ਕੋਵਿਡ-19 ਦੇ ਲੱਛਣਾਂ ਦੇ ਰੂਪ ਵਿਚ ਸੁੰਘਣ ਦੀ ਸਮਰਥਾ ਚਲੀ ਜਾਂਦੀ ਹੈ, ਉਹਨਾਂ ਨੂੰ ਘੱਟ ਜਾਂ ਮੱਧਮ ਇਲਾਜ ਦੀ ਲੋੜ ਹੋਵੇਗੀ। ਇਸ ਨਵੇਂ ਅਧਿਐਨ ਨਾਲ ਡਾਕਟਰਾਂ ਨੂੰ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਕਿਸ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਹੈ ਤੇ ਕਿਸ ਨੂੰ ਨਹੀਂ। ਇਸ ਰਿਸਰਚ ਵਿਚ ਇਹ ਖੁਲਾਸਾ ਹੋਇਆ ਹੈ ਕਿ ਸੁੰਘਣ ਦੀ ਸਮਰਥਾ ਖਤਮ ਹੋਣ ਨਾਲ ਥੋੜੇ ਇਲਾਜ ਦੀ ਲੋੜ ਪੈ ਸਕਦੀ ਹੈ। ਮੌਜੂਦਾ ਅਧਿਐਨ ਤਿੰਨ ਮਾਰਚ ਤੋਂ 8 ਅਪ੍ਰੈਲ ਦੇ ਵਿਚਾਲੇ ਕੀਤਾ ਗਿਆ। ਇਸ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ 169 ਮਰੀਜ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਹ ਰਿਸਰਚ 'ਇੰਟਰਨੈਸ਼ਨਲ ਫੋਰਮ ਆਫ ਐਲਰਜੀ ਐਂਡ ਰਾਈਨੋਲਾਜੀ' ਜਨਰਲ ਵਿਚ ਪ੍ਰਕਾਸ਼ਿਤ ਹੋਇਆ ਹੈ। ਸੁੰਘਣ ਦੀ ਸਮਰਥਾ ਤੇ ਸਵਾਦ ਚਲੇ ਜਾਣ ਨੂੰ ਇਨਫੈਕਸ਼ਨ ਦੇ ਸੰਕੇਤ ਦੇ ਰੂਪ ਵਿਚ ਦੱਸੇ ਜਾਣ ਤੋਂ ਬਾਅਦ ਇਹ ਨਵੀਂ ਰਿਸਰਚ ਕੀਤੀ ਗਈ ਹੈ। ਸੈਨ ਡਿਆਗੋ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੱਸਿਆ ਕਿ ਉਹ ਮਰੀਜ਼ ਜੋ ਸੁੰਘਣ ਦੀ ਸਮਰਥਾ ਚਲੇ ਜਾਣ ਦੀ ਸ਼ਿਕਾਇਤ ਕਰਦੇ ਹਨ, ਉਹਨਾਂ ਲੋਕਾਂ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਸੰਭਾਵਨਾ ਲੱਛਣ ਨਾ ਦਿਖਣ ਵਾਲੇ ਲੋਕਾਂ ਦੇ ਮੁਕਾਬਲੇ 10 ਫੀ ਸਦੀ ਘੱਟ ਹੁੰਦੀ ਹੈ। ਇਸ ਅਧਿਐਨ ਦੇ ਪਹਿਲੇ ਲੇਖਕ ਕੈਰੋਲ ਯਾਨ ਨੇ ਕਿਹਾ ਕਿ ਡਾਕਟਰਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਪਤਾ ਲਾਉਣ ਦੀ ਹੈ ਕਿ ਇਸ ਵਾਇਰਸ ਦੇ ਮਰੀਜ਼ਾਂ ਨੂੰ ਬਿਹਤਰੀਨ ਇਲਾਜ ਕਿਵੇਂ ਦਿੱਤਾ ਜਾਵੇ? ਜੇਕਰ ਉਹਨਾਂ ਵਿਚ ਲੱਛਣ ਨਹੀਂ ਦਿਖਦੇ ਹਨ ਜਾਂ ਉਨਾਂ ਨੂੰ ਹਸਪਤਾਲ ਦਾਖਲ ਹੋਣ ਦੀ ਲੋੜ ਪਵੇਗੀ? ਹਸਪਤਾਲਾਂ ਦੇ ਲਈ ਇਹ ਸਾਰੇ ਮਹੱਤਵਪੂਰਨ ਪ੍ਰਸ਼ਨ ਹਨ ਤਾਂਕਿ ਉਹ ਲੋੜੀਂਦੇ ਤੇ ਪ੍ਰਭਾਵੀ ਤਰੀਕੇ ਨਾਲ ਮੈਡੀਕਲ ਸੰਸਾਧਨਾਂ ਦੀ ਵਰਤੋਂ ਕਰ ਸਕਣ। 

 

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe