ਰੋਹਤਕ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ 15 ਅਕਤੂਬਰ ਨੂੰ ਸਵੇਰੇ 6.55 ਵਜੇ ਪੈਰੋਲ ’ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਉਸ ਨੁੰ ਭਾਰੀ ਸੁਰੱਖਿਆ ਹੇਠ ਯੂ ਪੀ ਵਿਚ ਬਾਗਪਤ ਲਿਜਾਇਆ ਜਾ ਰਿਹਾ ਹੈ। ਇਸ ਵਾਰ ਉਸ ਨੂੰ 40 ਦਿਨ ਦੀ ਪੈਰੋਲ ਦਿੱਤੀ ਗਈ ਹੈ।
ਉਸ ਦੀ ਪੈਰੋਲ ਦਾ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵਿਰੋਧ ਕੀਤਾ ਹੈ ਤੇਹੋਰ ਵੀ ਪਈ ਪਾਸੋਂ ਇਸਦਾ ਵਿਰੋਧ ਹੋ ਰਿਹਾ ਹੈ। ਉਸ ਦੀ ਪੈਰੋਲ ਨੂੰ ਹਰਿਆਣਾ ਵਿਚ ਪੰਚਾਇਤੀ ਚੋਣਾਂ ਤੇ ਆਦਮਪੁਰ ਜ਼ਿਮਨੀ ਚੋਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।