ਮੋਬਾਈਲ ਇੰਟਰਨੈੱਟ ਦੀ ਹੌਲੀ ਸਪੀਡ ਕਿਸੇ ਦਾ ਵੀ ਮੂਡ ਖਰਾਬ ਕਰਨ ਲਈ ਕਾਫੀ ਹੈ। ਹੌਲੀ ਇੰਟਰਨੈਟ ਕਾਰਨ ਵੱਟਸਐਪ ਮੈਸੇਜ ਦਾ ਪੈਂਡਿੰਗ ਰਹਿਣਾ, ਯੂਟਿਊਬ ਦਾ ਬੰਦ ਹੋਣਾ ਜਾਂ ਪੇਮੈਂਟ ਫੇਲ੍ਹ ਹੋਣਾ ਆਮ ਗੱਲ ਹੈ।
ਇਸ ਲਈ ਸਮਾਰਟਫ਼ੋਨ ਯੂਜ਼ਰਸ ਕੋਈ ਨਾ ਕੋਈ ਤਰੀਕਾ ਲੱਭਦੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਨੈੱਟ ਸਪੀਡ ਵੱਧ ਸਕੇ। ਘਰੋਂ ਬਾਹਰ ਨਿਕਲਣ ਵੇਲੇ ਫ਼ੋਨ ਹੀ ਟਾਈਮ ਪਾਸ ਕਰਨ ਦਾ ਇਕਲੌਤਾ ਸਹਾਰਾ ਬਣ ਗਿਆ ਹੈ।
ਪਰ ਬਗੈਰ ਇੰਟਰਨੈਟ ਉਹ ਵੀ ਬੇਕਾਰ ਹੈ। ਜੇਕਰ ਤੁਸੀਂ ਵੀ ਹੌਲੀ ਇੰਟਰਨੈਟ ਤੋਂ ਪ੍ਰੇਸ਼ਾਨ ਹੋ ਤਾਂ ਇੱਥੇ ਕੁਝ ਸੁਝਾਅ ਹਨ, ਜਿਨ੍ਹਾਂ ਨੂੰ ਫਾਲੋ ਕਰਨ ਨਾਲ ਮੋਬਾਈਲ ਨੈੱਟ ਦੀ ਸਪੀਡ ਬਿਹਤਰ ਹੋ ਜਾਵੇਗੀ।
ਕਲੀਅਰ ਕੈਸ਼ੇ
ਕੈਸ਼ੇ ਨਾ ਸਿਰਫ਼ ਤੁਹਾਡੇ ਸਮਾਰਟਫ਼ੋਨ ਦੀ ਸਟੋਰੇਜ ਨੂੰ ਘੇਰਦਾ ਹੈ, ਸਗੋਂ ਇਹ ਇੰਟਰਨੈੱਟ ਦੀ ਸਪੀਡ ਨੂੰ ਵੀ ਹੌਲੀ ਕਰ ਦਿੰਦਾ ਹੈ। ਇਸ ਦੇ ਨਾਲ ਹੀ ਕੈਸ਼ੇ ਹੋਣ ਕਾਰਨ ਸਮਾਰਟਫ਼ੋਨ ਦੀ ਪ੍ਰੋਸੈਸਿੰਗ ਦੇ ਨਾਲ-ਨਾਲ ਇੰਟਰਨੈੱਟ ਸਪੀਡ 'ਤੇ ਵੀ ਦਬਾਅ ਪੈਂਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੋਂ ਕੈਸ਼ੇ ਕਲੀਅਰ ਨਹੀਂ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਸਾਫ਼ ਕਰਨਾ ਚਾਹੀਦਾ ਹੈ।
ਐਪਸ ਨੂੰ ਬੰਦ ਕਰੋ
ਸਮਾਰਟਫ਼ੋਨ ਅੱਜ-ਕੱਲ੍ਹ ਵਧੀਆ ਪ੍ਰੋਸੈਸਰਾਂ ਨਾਲ ਆਉਂਦੇ ਹਨ। ਕਈ ਐਪਾਂ 'ਤੇ ਤੇਜ਼ੀ ਨਾਲ ਕੰਮ ਕਰਨਾ ਕਾਫ਼ੀ ਆਸਾਨ ਹੈ। ਅਜਿਹਾ ਕਰਦੇ ਸਮੇਂ ਕਈ ਐਪਸ ਸਮਾਰਟਫ਼ੋਨ ਦੇ ਬੈਕਗ੍ਰਾਊਂਡ 'ਚ ਚੱਲਦੇ ਰਹਿੰਦੇ ਹਨ। ਪਰ ਇਸ ਦਾ ਖ਼ਮਿਆਜਾ ਇੰਟਰਨੈੱਟ ਸਪੀਡ ਨੂੰ ਭੁਗਤਣਾ ਪੈਂਦਾ ਹੈ। ਤੁਸੀਂ ਐਪਸ ਨੂੰ ਬੰਦ ਕਰਕੇ ਵਧੀਆ ਸਪੀਡ ਦਾ ਆਨੰਦ ਲੈ ਸਕਦੇ ਹੋ।
ਆਟੋ ਅਪਡੇਟ ਬੰਦ ਕਰੋ
ਐਪ ਅਪਡੇਟ ਹੋਣ ਕਾਰਨ ਵੀ ਇੰਟਰਨੈੱਟ ਦੀ ਸਪੀਡ ਘੱਟ ਹੁੰਦੀ ਹੈ। ਐਪ ਅਪਡੇਟ ਤੁਹਾਡੇ ਸਮਾਰਟਫੋਨ ਦੇ ਬੈਕਗ੍ਰਾਊਂਡ 'ਚ ਚੱਲਦੇ ਰਹਿੰਦੇ ਹਨ। ਇਸ ਦਾ ਸਭ ਤੋਂ ਵਧੀਆ ਉਪਾਅ ਸਮਾਰਟਫ਼ੋਨ 'ਚ ਆਟੋ ਐਪ ਅਪਡੇਟ ਨੂੰ ਬੰਦ ਕਰਨਾ ਹੈ। ਇਸ ਦੀ ਬਜਾਏ ਲੋੜ ਪੈਣ 'ਤੇ ਐਪਸ ਨੂੰ ਅਪਡੇਟ ਕਰੋ। ਇਸ ਨਾਲ ਇੰਟਰਨੈੱਟ ਦੀ ਸਪੀਡ ਵਧੇਗੀ।
ਦੂਜਾ ਬ੍ਰਾਊਜ਼ਰ ਜਾਂ ਲਾਈਟ ਵਰਜ਼ਨ ਟਰਾਈ ਕਰੋ
ਕਿਸੇ ਹੋਰ ਬ੍ਰਾਊਜ਼ਰ ਜਾਂ ਬ੍ਰਾਊਜ਼ਰ ਦੇ ਲਾਈਟ ਵਰਜ਼ਨ ਦੀ ਵਰਤੋਂ ਕਰਨ ਨਾਲ ਇੰਟਰਨੈੱਟ ਦੀ ਸਪੀਡ ਵੱਧ ਜਾਂਦੀ ਹੈ। ਬ੍ਰਾਊਜ਼ਰ ਦਾ ਲਾਈਟ ਵਰਜ਼ਨ ਘੱਟ ਡਾਟਾ ਖਪਤ ਕਰਦਾ ਹੈ। ਲਾਈਟ ਵਰਜਨ ਨੂੰ ਕੰਮ ਕਰਨ ਲਈ ਘੱਟ ਡਾਟਾ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਪ੍ਰਸਿੱਧ ਬ੍ਰਾਊਜ਼ਰਾਂ ਦੇ ਲਾਈਟ ਵਰਜ਼ਨ ਹਨ, ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।