Friday, November 22, 2024
 

ਸਿਹਤ ਸੰਭਾਲ

ਇਹ ਫਲ ਬਰਸਾਤਾਂ ਵਿਚ ਨਾ ਖਾਉ, ਪਹੁੰਚਾਉਂਦੇ ਹਨ ਨੁਕਸਾਨ

July 01, 2022 10:02 AM

ਬਰਸਾਤ ਦੇ ਮੌਸਮ 'ਚ ਭੋਜਨ 'ਚ ਬੈਕਟੀਰੀਆ ਅਤੇ ਕੀਟਾਣੂ ਵਧਣ ਲੱਗਦੇ ਹਨ। ਬਾਰਿਸ਼ 'ਚ ਖ਼ਾਸ ਤੌਰ 'ਤੇ ਪਾਣੀ ਵਾਲੇ ਫਲਾਂ ਜਿਵੇਂ ਤਰਬੂਜ, ਖਰਬੂਜ ਅਤੇ ਅੰਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਰਿਸ਼ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਵੀ ਨਹੀਂ ਖਾਣੀਆਂ ਚਾਹੀਦੀਆਂ।

ਮੀਂਹ 'ਚ ਇਨ੍ਹਾਂ ਫਲਾਂ ਨੂੰ ਖਾਣ ਤੋਂ ਕਰੋ ਪਰਹੇਜ਼

1. ਅੰਬ - ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਅੰਬਾਂ ਦਾ ਸੀਜ਼ਨ ਆਪਣੇ ਸਿਖਰ 'ਤੇ ਹੁੰਦਾ ਹੈ। ਤੁਸੀਂ ਸ਼ੁਰੂਆਤੀ ਦਿਨਾਂ 'ਚ ਅੰਬ ਖਾ ਸਕਦੇ ਹੋ, ਪਰ ਕੁਝ ਮਹੀਨਿਆਂ ਬਾਅਦ ਅੰਬ ਖਾਣਾ ਬੰਦ ਕਰ ਦਿਓ। ਮੀਂਹ ਕਾਰਨ ਅੰਬ ਖ਼ਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ 'ਚ ਫੰਗਲ ਅਤੇ ਬੈਕਟੀਰੀਆ ਵਧਣ ਦਾ ਖ਼ਤਰਾ ਹੈ। ਇਸ ਲਈ ਅੰਬ ਖਾਣ ਤੋਂ ਪਰਹੇਜ਼ ਕਰੋ।

2. ਤਰਬੂਜ - ਤਰਬੂਜ ਸਭ ਤੋਂ ਵੱਧ ਪਾਣੀ ਵਾਲਾ ਫਲ ਹੈ। ਗਰਮੀਆਂ 'ਚ ਤਰਬੂਜ ਤੋਂ ਵਧੀਆ ਕੋਈ ਫਲ ਨਹੀਂ ਹੈ ਪਰ ਤੁਹਾਨੂੰ ਬਾਰਿਸ਼ 'ਚ ਤਰਬੂਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਸਮ 'ਚ ਤਰਬੂਜ ਤੁਹਾਡੇ ਢਿੱਡ ਸਬੰਧੀ ਕਈ ਤਰ੍ਹਾਂ ਦੇ ਇਨਫ਼ੈਕਸ਼ਨ ਦਾ ਕਾਰਨ ਬਣ ਸਕਦਾ ਹੈ।

3. ਖਰਬੂਜਾ - ਬਾਰਿਸ਼ 'ਚ ਸਰੀਰ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ, ਪਰ ਤੁਹਾਨੂੰ ਪਾਣੀ ਵਾਲੇ ਫਲਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਰਸਾਤ ਦੇ ਮੌਸਮ 'ਚ ਇਹ ਫਲ ਛੇਤੀ ਦੂਸ਼ਿਤ ਹੋ ਜਾਂਦੇ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਖਾਂਦੇ ਹੋ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ।

4. ਹਰੀਆਂ ਪੱਤੇਦਾਰ ਸਬਜ਼ੀਆਂ - ਮਾਨਸੂਨ 'ਚ ਹਰੀਆਂ ਸਬਜ਼ੀਆਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਬਜ਼ੀਆਂ 'ਚ ਕੀੜੇ ਅਤੇ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਗੰਦਾ ਪਾਣੀ ਸਬਜ਼ੀਆਂ ਨੂੰ ਦੂਸ਼ਿਤ ਕਰ ਦਿੰਦਾ ਹੈ। ਇਸ ਨਾਲ ਪਾਚਨ ਤੰਤਰ 'ਚ ਸਮੱਸਿਆ ਹੋ ਸਕਦੀ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe