Thursday, November 21, 2024
 

ਲਿਖਤਾਂ

ਚਿੱਟੀ ਸਿੰਘਪੁਰਾ : ਸਾਲ 2000 ਵਿੱਚ 36 ਸਿੱਖਾਂ ਦਾ ਕਤਲੇਆਮ

March 21, 2022 09:30 AM


ਚਿੱਟੀ ਸਿੰਘਪੁਰਾ 2000 ਵਿੱਚ ਜਦੋਂ ਅਮਰੀਕਾ ਰਾਸਟਰਪਤੀ ਬਿੱਲ ਕਲਿੰਟਨ ਭਾਰਤ ਦੌਰੇ ਤੇ ਆਇਆ ਸੀ ਤੇ ਤੰਤਰ ਨੇ 36 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਿਸਦਾ ਦੋਸ਼ ਸਰਹੱਦ ਪਾਰ ਵਾਲਿਆਂ ਤੇ ਲਗਾਇਆ ਗਿਆ, ਸਿੱਟੇ ਵੱਜੋਂ ਨਾਲਦੇ ਮੁਸਲਿਮ ਨੌਜਵਾਨਾਂ ਦੇ ਐਨਕਾਉਂਟਰ ਦੀ ਖ਼ਬਰ ਮਿਲੀ ਕਿ ਚਿੱਠੀ ਸਿੰਘਪੁਰਾ ਦੇ ਦੋਸ਼ੀ ਮਾਰ ਮੁਕਾਏ, ਫ਼ਿਰ ਜਦੋਂ ਕਸ਼ਮੀਰ ਦੀਆਂ ਜਥੇਬੰਦੀਆ ਨੇ ਉਹਨਾਂ ਮੁਸਲਿਮ ਨੌਜਵਾਨਾਂ ਦੇ ਬੇਦੋਸ਼ੇ ਹੋਣ ਦੇ ਸਬੂਤ ਪੇਸ਼ ਕੀਤੇ ਤਾਂ ਉਹਨਾਂ ਮਾਰੇ ਗਏ ਮੁਸਲਿਮ ਨੌਜਵਾਨਾਂ ਨੂੰ ਮਾਲੀ ਮੁਆਵਜਾ ਮਿਲ਼ਿਆ ਸੀ ਪਰ ਜਿਨ੍ਹਾਂ ਨੇਂ ਸਿੱਖਾ ਅਤੇ ਮੁਸਲਿਮ ਨੌਜਵਾਨਾਂ ਨੂੰ ਕਤਲ ਕੀਤਾ
ਫ਼ਿਰ ਜਦੋਂ ਕੁੱਝ ਸਮੇਂ ਬਾਅਦ ਸੱਚ ਸਾਮ੍ਹਣੇ ਆਇਆ ਜਿਸ ਬਾਬਤ ਬਿੱਲ ਕਲਿੰਟਨ ਨੇ ਵੀ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ,

ਅੱਜ ਘੱਟ ਗਿਣਤੀਆਂ ਕਮਿਸਨ, ਮਨੁੱਖੀ ਅਧਿਕਾਰ ਕਮਿਸ਼ਨ, ਐਨ ਜੀ ਉ ਵਰਗੇ ਅਧਾਰੇ ਅਤੇ ਸਰਵ ਉੱਚ ਅਦਾਲਤਾਂ, ਅਧਿਕਾਰੀਆਂ ਦੀ ਚੁੱਪ ਬਹੁਤ ਭਿਆਨਕ ਅਨੁਮਾਨ ਹੈ। ਜੋ ਆਉਣ ਵਾਲੇ ਸਮੇਂ ਵਿੱਚ ਹੋ ਵੱਡਾ ਕਾਰਨਾਮਾ, ਜੁਲਮ ਨੂੰ ਜਨਮ ਦਵੇਗਾ ਜਿਸ ਵਿੱਚ ਸਮੂਹ ਮਨੁੱਖਤਾ ਨੂੰ ਖੂਨ ਦਾ ਸਵਾਦ ਦੇਖਣ ਨੂੰ ਮਿਲੇਗਾ,
ਯਾਦ ਰਖਿਉ ਜਦੋਂ ਸਾਡੇ ਸਮਾਜ, ਆਂਡ ਗੁਆਂਢ ਵਿੱਚ ਅੱਗ ਲਗਦੀ ਹੈ ਉਸਦਾ ਸੇਕ ਸਾਡੇ ਆਪਣੇ ਘਰ ਵਿੱਚ ਵੀ ਆਉਂਦਾ ਭਾਵੇਂ ਘਰ ਮਹਿਜ ਨੁਮਾ ਇਮਾਰਤ ਹੀ ਕਿਉ ਨਾ ਹੋਵੇ ।

ਧੰਨਵਾਦ
ਗੁਰਸ਼ਰਨ ਸਿੰਘ ਸੋਹਲ

#HUMANRIGHTS #MINORITY #DELHI #HUMANITY #SIKH #MUSLIMS #UNO #AMNESTYINTERNATIONAL

 

Have something to say? Post your comment

Subscribe