ਸੱਚੀ ਕਲਮ ਬਿਊਰੋ : ਪੈਰਾਂ 'ਚ ਦਰਦ ਹੋਣਾ ਆਮ ਗੱਲ ਹੈ ਪਰ ਇਹ ਬਹੁਤ ਦਰਦਨਾਕ ਹੁੰਦਾ ਹੈ। ਅੱਜ ਕੱਲ੍ਹ ਇਸ ਸਮੱਸਿਆ ਨਾਲ ਹਰ ਉਮਰ ਦੇ ਲੋਕ ਜੂਝਦੇ ਹਨ। ਕਈ ਵਾਰ ਇਹ ਦਰਦ ਇੱਕ ਲੱਤ ਵਿੱਚ ਜਾਂ ਪੈਰਾਂ ਤੋਂ ਇਲਾਵਾ ਲੱਤ ਦੇ ਕਿਸੇ ਇੱਕ ਹਿੱਸੇ ਵਿੱਚ ਹੋ ਸਕਦਾ ਹੈ। ਹਲਕਾ ਦਰਦ ਕੁਝ ਘੰਟਿਆਂ ਬਾਅਦ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਜੇ ਦਰਦ ਅਸਹਿ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਹੋ ਸਕਦਾ ਹੈ ਕਿ ਇਹ ਕਿਸੇ ਭਿਆਨਕ ਬੀਮਾਰੀ ਦੀ ਚਿਤਾਵਨੀ ਹੋਵੇ। ਆਓ ਹੁਣ ਅਸੀਂ ਤੁਹਾਨੂੰ ਦਰਦ ਤੋਂ ਛੁਟਕਾਰਾ ਪਾਉਣ ਦੇ ਕੁਝ ਤਰੀਕੇ ਦੱਸਦੇ ਹਾਂ-
ਨਮਕ : ਨਮਕ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਹ ਤੱਤ ਨਰਵਸ ਸਿਗਨਲਾਂ ਨੂੰ ਕੰਟਰੋਲ ਕਰਕੇ ਮਾਸਪੇਸ਼ੀਆਂ ਨੂੰ ਕੁਦਰਤੀ ਤੌਰ 'ਤੇ ਆਰਾਮ ਦੇਣ ਦਾ ਕੰਮ ਕਰਦਾ ਹੈ।ਬਰਫ਼ : ਜੇਕਰ ਦੌੜਨ ਤੋਂ ਬਾਅਦ ਪੈਰਾਂ 'ਚ ਦਰਦ ਹੁੰਦਾ ਹੈ ਤਾਂ ਠੰਡੀ ਪੱਟੀ ਦੀ ਵਰਤੋਂ ਤੁਹਾਡੇ ਲਈ ਫ਼ਾਇਦੇਮੰਦ ਰਹੇਗੀ। ਅਜਿਹਾ ਕਰਨ ਨਾਲ ਦਰਦ ਤਾਂ ਘੱਟ ਹੋਵੇਗਾ ਹੀ, ਪਰ ਇਸ ਦੇ ਨਾਲ-ਨਾਲ ਜੇਕਰ ਸੋਜ ਅਤੇ ਝਰਨਾਹਟ ਵੀ ਹੈ ਤਾਂ ਇਹ ਵੀ ਦੂਰ ਹੋ ਜਾਵੇਗੀ। ਬਰਫ਼ ਦੇ ਕੁਝ ਟੁਕੜਿਆਂ ਨੂੰ ਇੱਕ ਪਤਲੇ ਸੂਤੀ ਕੱਪੜੇ ਵਿਚ ਬੰਨ੍ਹ ਲਾਓ ਅਤੇ ਇਸ ਨੂੰ ਦਰਦ ਵਾਲੀ ਥਾਂ 'ਤੇ 10 ਤੋਂ 15 ਮਿੰਟ ਤੱਕ ਦਬਾਓ। ਦਿਨ 'ਚ 2 ਤੋਂ 3 ਵਾਰ ਅਜਿਹਾ ਕਰਨ ਨਾਲ ਜਲਦੀ ਆਰਾਮ ਮਿਲਦਾ ਹੈ।
ਅਦਰਕ : ਅਦਰਕ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਸੋਜ ਅਤੇ ਦਰਦ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇਹ ਖ਼ੂਨ ਦਾ ਸੰਚਾਰ ਵਧਾਉਂਦਾ ਹੈ, ਜਿਸ ਨਾਲ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ।
ਮਸਾਜ : ਜੇਕਰ ਮਾਸਪੇਸ਼ੀਆਂ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਮਸਾਜ ਕਰਨ ਨਾਲ ਰਾਹਤ ਮਿਲੇਗੀ। ਤੁਸੀਂ ਚਾਹੋ ਤਾਂ ਮਾਲਿਸ਼ ਲਈ ਜੈਤੂਨ ਦਾ ਤੇਲ ਜਾਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਦਿਨ 'ਚ 2 ਤੋਂ 3 ਵਾਰ ਕਰਨ ਨਾਲ ਫ਼ਾਇਦਾ ਹੋਵੇਗਾ।
ਹਲਦੀ : ਹਲਦੀ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਹਲਦੀ ਵਿੱਚ ਪਾਇਆ ਜਾਣ ਵਾਲਾ ਕਰਕਿਊਮਿਨ ਨਾਮਕ ਮਿਸ਼ਰਣ ਦਰਦ ਨੂੰ ਘੱਟ ਕਰਨ ਵਿੱਚ ਬਹੁਤ ਫ਼ਾਇਦੇਮੰਦ ਹੁੰਦਾ ਹੈ।