ਲੰਡਨ: ਬ੍ਰਿਟੇਨ ਵਿੱਚ ਇੱਕ ਨਾਬਾਲ਼ਗ ਨੂੰ ਡੀਓਡੋਰੈਂਟ (Deodorant) ਲਾਉਣਾ ਉਸ ਵਕਤ ਮਹਿੰਗਾ ਪੈ ਗਿਆ ਜਦੋਂ ਅਚਾਨਕ ਇਕ ਵੱਡਾ ਧਮਾਕਾ ਹੋ ਗਿਆ। ਦਰਅਸਲ ਇਹ ਨਾਬਾਲਗ਼ ਇਕ ਮੋਮਬੱਤੀ ਕੋਲੀ ਖੜਾ ਸੀ ਅਤੇ ਜਿਵੇਂ ਹੀ ਉਸ ਨੇ ਡੀਓਡੋਰੈਂਟ ਆਪਣੇ ਸਰੀਰ ਤੇ ਸਪਰੇ ਕੀਤਾ ਤਾਂ ਮੋੋਮਬੱਤੀ ਨੇ ਅੱਗ ਫੜ ਲਈ ਅਤੇ ਧਮਾਕਾ ਹੋ ਗਿਆ । ਦੱਸ ਦੇਈਏ ਕਿ ਡੀਓਡੋਰੈਂਟ ਜਾਂ ਸੈਨੀਟਾਈਜ਼ਰ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਤੋਂ ਅੱਗ ਲੱਗਣ ਦਾ ਖਤਰਾ ਹੈ। ਦਰਅਸਲ 13 ਸਾਲਾ ਲੜਕੇ ਕਾਰਨ ਕਈ ਲੋਕਾਂ ਦੀ ਜ਼ਿੰਦਗੀ ਮੁਸੀਬਤ ਵਿੱਚ ਆ ਗਈ। ਧਮਾਕੇ ਨਾਲ ਅੱਗ ਲੱਗ ਗਈ ਤੇ ਪੂਰੀ ਇਮਾਰਤ ਵਿੱਚ ਹਫੜਾ-ਦਫੜੀ ਮੱਚ ਗਈ। ਫਾਇਰ ਬ੍ਰਿਗੇਡ ਦੀਆਂ 70 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਹ ਹਾਦਸਾ ਰਾਤ ਨੂੰ ਲੰਡਨ ਦੀ ਇੱਕ ਮਲਟੀਸਟੋਰੀ ਇਮਾਰਤ ਵਿੱਚ ਵਾਪਰਿਆ। ਮੁਤਾਬਕ 13 ਸਾਲਾ ਲੜਕੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਲੜਕੇ ਦੀ ਮਾਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸਦਾ ਪੁੱਤਰ ਡੀਓਡੋਰੈਂਟ ਦੀ ਵਰਤੋਂ ਕਰ ਰਿਹਾ ਸੀ। ਉਸ ਨੇ ਕਿਹਾ, 'ਜਦੋਂ ਬੇਟਾ ਡੀਓਡੋਰੈਂਟ ਲਗਾ ਰਿਹਾ ਸੀ, ਉਦੋਂ ਨੇੜੇ ਹੀ ਇੱਕ ਟੀ-ਲਾਈਟ ਮੋਮਬੱਤੀ ਰੱਖੀ ਗਈ ਸੀ। ਡੀਓਡੋਰੈਂਟ ਦੇ ਕੁਝ ਛਿੱਟੇ ਇਸ 'ਤੇ ਗਏ ਅਤੇ ਅਚਾਨਕ ਅੱਗ ਲੱਗ ਗਈ।" ਅੱਗ ਦੇ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨੇ ਬੈਡਰੂਮ ਦੀਆਂ ਖਿੜਕੀਆਂ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਅੱਗ ਫੈਲ ਗਈ। ਇਸ ਦੌਰਾਨ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਥੋੜ੍ਹੇ ਸਮੇਂ ਵਿੱਚ ਹੀ 70 ਦੇ ਕਰੀਬ ਫਾਇਰਫਾਈਟਰਜ਼ ਮੌਕੇ 'ਤੇ ਪਹੁੰਚੇ ਅਤੇ ਕਾਫੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਅੱਗ' ਤੇ ਕਾਬੂ ਪਾ ਲਿਆ। ਰਾਤ 8 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਤੋਂ ਬਾਅਦ, ਇਮਾਰਤ ਦੇ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਗਏ। ਇਸ ਹਾਦਸੇ ਵਿੱਚ ਇੱਕ ਨਾਬਾਲਗ ਲੜਕਾ ਬੁਰੀ ਤਰ੍ਹਾਂ ਸੜ ਗਿਆ ਹੈ। ਖਾਸ ਕਰਕੇ ਉਸਦੇ ਪੇਟ ਅਤੇ ਹੱਥ 'ਤੇ ਬਹੁਤ ਸੱਟਾਂ ਲੱਗੀਆਂ ਹਨ।