2022 ਦੀ ਇਲੈਕਸ਼ਨ ਲਈ ਦੇਵਾਂਗੇ ਕੁਲਵੰਤ ਸਿੰਘ ਨੂੰ ਖੁੱਲ੍ਹਾ ਸਮਰਥਨ : ਕੁਲਵਿੰਦਰ ਬੈਦਵਾਨ
ਨਿਰਭੈ ਖਾਲਸਾ ਕਲੱਬ (ਰਜਿ) ਮੁਹਾਲੀ ਨੇ ਲਗਾਇਆ ਅੱਠਵਾਂ ਖੂਨਦਾਨ ਕੈਂਪ
ਮੋਹਾਲੀ : ਨਿਰਭੈ ਖਾਲਸਾ ਕਲੱਬ (ਰਜਿ) ਮੋਹਾਲੀ ਨੇ ਅੱਜ ਅੱਠਵਾਂ ਖੂਨਦਾਨ ਕੈਂਪ ਸੱਤਿਆ ਨਾਰਾਇਣ ਮੰਦਿਰ ਪਿੰਡ ਮਟੌਰ ਦੇ ਨੇਡ਼ੇ ਸੈਕਟਰ ਸੱਤਰ ਮੁਹਾਲੀ ਵਿੱਚ ਲਗਾਇਆ । ਜਿਸ ਵਿੱਚ ਆਜ਼ਾਦ ਗਰੁੱਪ ਦੇ ਮੁਖੀ ਅਤੇ ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ । ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਦੋ ਤੋਂ ਤਿੰਨ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਨੂੰ ਮੌਤ ਦੇ ਮੂੰਹ ਚੋਂ ਨਿਕਲ ਕੇ ਨਵੀਂ ਜ਼ਿੰਦਗੀ ਮਿਲਦੀ ਹੈ ।
ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਦਵਾਨ ਨੇ ਕਿਹਾ ਕੇ ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਨੂੰ ਉਨ੍ਹਾਂ ਨੇ ਆਪਣੇ ਕਲੱਬ ਵੱਲੋਂ ਬੇਨਤੀ ਕੀਤੀ ਹੈ ਕਿ ਉਹ ਇਸ ਵਾਰ ਜ਼ਰੂਰ ਵਿਧਾਨ ਸਭਾ ਦੀ ਇਲੈਕਸ਼ਨ ਵਿੱਚ ਖੜ੍ਹੀ ਹੋਣ ਜਿਸ ਦੇ ਚੱਲਦੇ ਹੋਏ ਪੂਰੇ ਕਲਪਦੇ ਅਤੇ ਇਲਾਕੇ ਦੀਆਂ ਹੋਰ ਸੰਸਥਾਵਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਰਦਾਰ ਕੁਲਵੰਤ ਸਿੰਘ ਦਾ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਕਲੱਬ ਨੂੰ ਅਤੇ ਇਲਾਕੇ ਦੇ ਲੋਕਾਂ ਨੂੰ ਵੱਡਾ ਸਹਿਯੋਗ ਰਿਹਾ ਹੈ ਉੱਥੇ ਹੀ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜੇਕਰ ਸਰਦਾਰ ਕੁਲਵੰਤ ਸਿੰਘ ਸੱਤਾ ਵਿੱਚ ਆਉਂਦੇ ਹਨ ਤਾਂ ਮੋਹਾਲੀ ਸ਼ਹਿਰ ਦਾ ਵਿਕਾਸ ਵੱਡੇ ਪੱਧਰ ਤੇ ਹੋਵੇਗਾ ।
ਇਸ ਖੂਨਦਾਨ ਕੈਂਪ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਵੀ ਵੱਡੇ ਪੱਧਰ ਤੇ ਖੂਨਦਾਨ ਕੀਤਾ ਗਿਆ ਜਿਸ ਦੇ ਚਲਦੇ ਹੋਏ ਇਸ ਕੈਂਪ ਦੇ ਵਿਚ 125 ਯੂਨਿਟ ਖੂਨ ਇਕੱਤਰ ਹੋਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਅਤੇ ਆਜ਼ਾਦ ਗਰੁੱਪ ਦੇ ਆਗੂ ਸਰਬਜੀਤ ਸਿੰਘ ਸਮਾਣਾ , ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ , ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਦਵਾਨ ਹਰਪ੍ਰੀਤ ਸਿੰਘ ਤੂਰ , ਵਰਿੰਦਰ ਸਿੰਘ ਬਰਾਡ਼, ਗੁਰੀ ਨੱਟ , ਲਵਪ੍ਰੀਤ ਸਿੰਘ ਸਰਾਓ ਅਤੇ ਸੁੱਖ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।