ਪੇਸ਼ਾਵਰ : ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਅੱਤਿਆਚਾਰਾਂ ਦੀ ਇੱਕ ਹੋਰ ਖਬਰ ਸਾਹਮਣੇ ਆਈ ਹੈ। ਪੇਸ਼ਾਵਰ ਵਿਚ ਉਸ ਦੇ ਕਲੀਨਿਕ ਵਿਚ ਦਿਨ ਦਿਹਾੜੇ ਇੱਕ ਸਿੱਖ ਡਾਕਟਰ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ।
ਸਥਾਨਕ ਮੀਡੀਆ ਅਨੁਸਾਰ ਮ੍ਰਿਤਕ ਦਾ ਨਾਂ ਸਤਨਾਮ ਸਿੰਘ ਦੱਸਿਆ ਜਾ ਰਿਹਾ ਹੈ। ਸਤਨਾਮ 'ਤੇ ਕੁੱਲ ਚਾਰ ਗੋਲੀਆਂ ਚਲਾਈਆਂ ਗਈਆਂ। ਉਹ ਆਪਣੇ ਕਲੀਨਿਕ ਵਿੱਚ ਮਰੀਜ਼ਾਂ ਦੀ ਜਾਂਚ ਕਰ ਰਿਹਾ ਸੀ ਜਦੋਂ ਉਸਨੂੰ ਗੋਲੀ ਲੱਗੀ ਸੀ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਦੱਸ ਦਈਏ ਕਿ ਸਤਨਾਮ ਸਿੰਘ ਦਾ ਘਰ ਅਤੇ ਕਲੀਨਿਕ ਦੋਵੇਂ ਪਿਸ਼ਾਵਰ ਦੇ ਚਾਰਸਦਾ ਰੋਡ 'ਤੇ ਸਥਿਤ ਸਨ। ਉਹ ਇੱਕ ਦਿਨ ਪਹਿਲਾਂ ਹਸਨ ਅਬਗਲ ਤੋਂ ਪੇਸ਼ਾਵਰ ਆਇਆ ਸੀ। ਸਥਾਨਕ ਪੁਲਿਸ ਅਨੁਸਾਰ, ਹਮਲਾਵਰ, ਜੋ ਗਿਣਤੀ ਵਿਚ ਇੱਕ ਤੋਂ ਵੱਧ ਸਨ, ਸਤਨਾਮ ਦੇ ਕਲੀਨਿਕ ਵਿਚ ਦਾਖਲ ਹੋਏ ਅਤੇ ਉਨ੍ਹਾਂ ਉੱਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਸਤਨਾਮ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਪੇਸ਼ਾਵਰ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸਾਲ ਜੁਲਾਈ ਵਿਚ ਪੇਸ਼ਾਵਰ ਵਿਕਾਸ ਅਥਾਰਟੀ ਦੇ ਡਾਇਰੈਕਟਰ ਜੁਨੈਦ ਅਕਬਰ ਦੀ ਵੀ ਇਸੇ ਇਲਾਕੇ ਵਿਚ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਹ ਆਪਣੇ ਘਰ ਤੋਂ ਦਫਤਰ ਜਾ ਰਿਹਾ ਸੀ। ਉਸ ਦੇ ਕਾਤਲ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।