Friday, November 22, 2024
 

ਚੰਡੀਗੜ੍ਹ / ਮੋਹਾਲੀ

'ਪੰਜਾਬ ਬਣਿਆ ਸਕੂਲੀ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਅੱਵਲ ਸੂਬਾ'

September 19, 2021 08:52 AM

ਵਿਜੈ ਇੰਦਰ ਸਿੰਗਲਾ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਵਿਸ਼ੇਸ਼ ਆਨਲਾਈਨ ਮਡਿਊਲ ਕੀਤੇ ਜਾਰੀ

ਸਿੱਖਿਆ ‘ਚ ਮਿਆਰੀ ਸੁਧਾਰਾਂ ਤੇ ਪਹਿਲਕਦਮੀਆਂ ਸਦਕਾ ਪੰਜਾਬ ਬਣਿਆ ਸਕੂਲੀ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਅੱਵਲ ਸੂਬਾ: ਸਿੱਖਿਆ ਮੰਤਰੀ

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਬਾਰੇ ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਲਈ ਸਕੂਲ ਸਿੱਖਿਆ ਵਿਭਾਗ ਪੰਜਾਬ (PSEB) ਵੱਲੋਂ ਅਧਿਆਪਕਾਂ ਨੂੰ ਲਗਾਤਾਰ ਅਗਵਾਈ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ (Vijayinder Singla) ਨੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦੇ ਲਈ ਵਿਸ਼ੇਸ਼ ਆਨਲਾਈਨ ਮਡਿਊਲ ਜਾਰੀ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ (Vijayinder Singla) ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਕੂਲਾਂ ਦੀ ਰੈਗੂਲਰ ਕਿਰਿਆਵਾਂ ਦੇ ਸੰਬੰਧ ਵਿੱਚ ਪੁੱਛੇ ਜਾ ਸਕਣ ਵਾਲੇ ਸਵਾਲਾਂ ਦੇ ਨਮੂਨਿਆਂ ਅਤੇ ਅਧਿਆਪਕਾਂ ਨੂੰ ਪੁੱਛੇ ਜਾ ਸਕਣ ਵਾਲੇ ਸਵਾਲਾਂ ਦੇ ਨਮੂਨਿਆਂ ਨੂੰ ਸੂਚੀਬੱਧ ਕਰਕੇ ਆਨਲਾਈਨ 5-5 ਮਡਿਊਲ ਤਿਆਰ ਕੀਤੇ ਗਏ ਹਨ। ਇਨਾਂ ਮਡਿਊਲਾਂ ਵਿੱਚ ਆਬਜੈਕਟਿਵ ਜਵਾਬਾਂ ਵਾਲੇ ਸਵਾਲ ਹਨ ਜਿਨਾਂ ਨੂੰ ਅਧਿਆਪਕ ਬਹੁਤ ਹੀ ਰੌਚਕ ਢੰਗ ਨਾਲ ਹੱਲ ਕਰ ਸਕਣਗੇ।

ਸ਼੍ਰੀ ਸਿੰਗਲਾ (Vijayinder Singla) ਨੇ ਇਨਾਂ ਮਡਿਊਲ ਨੂੰ ਆਨਲਾਈਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪਹਿਲਕਦਮੀ ਲਈ ਵਧਾਈ ਦਿੱਤੀ।ਇਸ ਮੌਕੇ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ, ਡੀ.ਜੀ.ਐਸ.ਈ. ਈਸ਼ਾ ਕਾਲੀਆ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਅਤੇ ਹੋਰ ਆਹਲਾ ਅਧਿਕਾਰੀ ਹਾਜ਼ਰ ਸਨ।

 

Have something to say? Post your comment

Subscribe