ਅਫਰੀਕਾ : ਦੱਖਣੀ ਅਫਰੀਕਾ ਜਲਦੀ ਹੀ ਇਕ ਕਾਨੂੰਨੀ ਬਣਾ ਸਕਦਾ ਹੈ, ਜਿਸ ਨਾਲ ਔਰਤਾਂ ਨੂੰ ਇੱਕ ਤੋਂ ਵੱਧ ਪਤੀ ਰੱਖਣ ਦਾ ਅਧਿਕਾਰ ਮਿਲ ਜਾਵੇਗਾ। ਦੇਸ਼ ਦੇ ਪੌਲੀਐਮਰਸ (ਇੱਕ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਪਿਆਰ ਅਤੇ ਸੈਕਸ ਸੰਬੰਧ ਰੱਖਣ ਵਾਲੇ) ਅਤੇ ਪੈਨਸੈਕਸ਼ੁਅਲ (ਕਿਸੇ ਵੀ ਲਿੰਗ ਪ੍ਰਤੀ ਆਕਰਸ਼ਣ ਰੱਖਣ ਵਾਲੇ) ਔਰਤ ਮੁਵੁੰਬੀ ਨਡਜ਼ਾਲਾਮਾ ਦੱਸਦੇ ਹਨ ਕਿ ਇਸ ਕਾਨੂੰਨ ਦਾ ਉਨ੍ਹਾਂ ਲਈ ਕੀ ਅਰਥ ਹੋ ਸਕਦਾ ਹੈ। ਆਪਣੇ ਮੁਢਲੇ ਸਾਲਾਂ ਵਿੱਚ, ਮੁਵੁੰਬੀ ਨਡਜ਼ਾਲਾਮਾ ਅਕਸਰ ਇੱਕ ਵਿਅਕਤੀ ਨਾਲ ਵਿਆਹ ਦੀ ਪਰੰਪਰਾ (ਮੋਨੋਗੈਮੀ) 'ਤੇ ਸਵਾਲ ਚੁੱਕਦੇ ਸਨ। ਉਹ ਯਾਦ ਕਰਦੇ ਹਨ ਕਿ ਕਿਵੇਂ ਉਹ ਆਪਣੇ ਮਾਪਿਆਂ ਨੂੰ ਪੁੱਛਦੇ ਸਨ ਕਿ ਕੀ ਉਹ ਸਾਰੀ ਉਮਰ ਇੱਕ-ਦੂਜੇ ਦੇ ਨਾਲ ਹੀ ਰਹਿਣਗੇ। ਉਨ੍ਹਾਂ ਕਿਹਾ, ਮੈਨੂੰ ਲੱਗਾ ਜਿਵੇਂ ਲੋਕ ਸਾਡੀ ਜ਼ਿੰਦਗੀ ਵਿੱਚ ਮੌਸਮ ਵਾਂਗ ਹੋਣ। ਪਰ ਮੇਰੇ ਆਲੇ-ਦੁਆਲੇ, ਫਿਲਮਾਂ ਤੋਂ ਲੈ ਕੇ ਸਥਾਨਕ ਚਰਚ ਤੱਕ ਹਰ ਚੀਜ਼ ਮੋਨੋਗੈਮੀ (ਇੱਕ ਵੇਲੇ ਇੱਕ ਹੀ ਪਾਰਟਨਰ) ਦਾ ਪ੍ਰਚਾਰ ਕਰ ਰਹੀ ਸੀ ਅਤੇ ਮੈਂ ਇਸ ਚੀਜ਼ ਨੂੰ ਕਦੇ ਸਮਝ ਨਹੀਂ ਸਕੀ। ਉਹ ਕਹਿੰਦੇ ਹਨ, ਮੈਂ ਇੱਕ ਤੋਂ ਵੱਧ ਵਿਅਕਤੀਆਂ ਨਾਲ ਵਿਆਹ ਦੀ ਕਲਪਨਾ ਕਰਦੀ ਹਾਂ ਅਤੇ ਇੱਕ ਪੈਨਸੈਕਸ਼ੁਅਲ ਹੋਣ ਦੇ ਨਾਤੇ, ਮੈਂ ਲੋਕਾਂ ਦੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਵੱਲ ਆਕਰਸ਼ਿਤ ਹੁੰਦੀ ਹਾਂ। ਦੱਖਣੀ ਅਫਰੀਕਾ ਦਾ ਸੰਵਿਧਾਨ ਦੁਨੀਆ ਦੇ ਸਭ ਤੋਂ ਉਦਾਰ ਸੰਵਿਧਾਨਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਾਰਿਆਂ ਲਈ ਸਮਲਿੰਗੀ ਵਿਆਹ ਅਤੇ ਪੁਰਸ਼ਾਂ ਲਈ ਬਹੁ-ਵਿਆਹ (ਪੌਲੀਗੈਮੀ) ਸ਼ਾਮਲ ਹਨ। ਇਹ ਦੇਸ਼ ਹੁਣ ਆਪਣੇ ਵਿਆਹ ਦੇ ਕਾਨੂੰਨਾਂ ਨੂੰ ਅਪਡੇਟ ਕਰਨ ਬਾਰੇ ਸੋਚ ਰਿਹਾ ਹੈ, ਅਤੇ ਇਸ ਦੇ ਤਹਿਤ ਹੀ, ਇਸ ਬਾਰੇ ਇੱਕ ਮਹੱਤਵਪੂਰਣ ਪ੍ਰਸ਼ਨ ਕਰ ਰਿਹਾ ਹੈ ਕਿ ਕੀ ਪੌਲੀਐਂਡਰੀ ਦੀ ਆਗਿਆ ਦੇਣੀ ਚਾਹੀਦੀ ਹੈ, ਜਿਸ ਦੇ ਤਹਿਤ ਇੱਕ ਔਰਤ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਪਤੀ ਹੋ ਸਕਦੇ ਹਨ।
ਚਾਰ ਪਤਨੀਆਂ ਵਾਲੇ ਕਾਰੋਬਾਰੀ ਅਤੇ ਟੀਵੀ ਸ਼ਖਸੀਅਤ ਮੂਸਾ ਮਸਲੇਕੁ ਸਵਾਲ ਪੁੱਛਦੇ ਹਨ, "ਇਹ ਅਫਰੀਕੀ ਸੱਭਿਆਚਾਰ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਲੋਕਾਂ ਦੇ ਬੱਚਿਆਂ ਬਾਰੇ ਕੀ? ਉਨ੍ਹਾਂ ਨੂੰ ਆਪਣੀ ਪਛਾਣ ਕਿਵੇਂ ਪਤਾ ਲੱਗੇਗੀ?" "ਔਰਤ ਹੁਣ ਮਰਦ ਦੀ ਭੂਮਿਕਾ ਨਹੀਂ ਨਿਭਾ ਸਕਦੀ। ਅਜਿਹਾ ਕਦੇ ਨਹੀਂ ਸੁਣਿਆ। ਕੀ ਔਰਤ ਹੁਣ ਪੁਰਸ਼ ਲਈ ਲੋਬੋਲਾ (ਲਾੜੀ ਦੀ ਕੀਮਤ) ਅਦਾ ਕਰੇਗੀ? ਕੀ ਮਰਦ ਨੂੰ ਔਰਤ ਦਾ ਨਾਮ ਅਪਣਾਉਣਾ ਪਏਗਾ?" ਹੋਰਾਂ ਵਾਂਗ ਹੀ ਵਿਰੋਧੀ ਧਿਰ, ਅਫਰੀਕਨ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਪਾਰਟੀ (ਏਸੀਡੀਪੀ) ਦੇ ਨੇਤਾ, ਰੇਵਰੇਂਡ ਕੇਨੇਥ ਮੇਸ਼ੋਏ ਨੇ ਕਿਹਾ ਕਿ ਇਹ "ਸਮਾਜ ਨੂੰ ਤਬਾਹ ਕਰ ਦੇਵੇਗਾ।"
ਪੌਲੀ ਹੋਣ ਦਾ ਸਿੱਧਾ ਮਤਲਬ ਹੈ ਕਿ ਤੁਸੀਂ ਇੱਕ ਤੋਂ ਵੱਧ ਸੰਬੰਧ ਰੱਖ ਸਕਦੇ ਹੋ, ਅਤੇ ਪੂਰਾ ਸਹਿਯੋਗ ਅਤੇ ਵਿਸ਼ਵਾਸ ਹੋਣ ਤੋਂ ਬਾਅਦ ਵੀ ਤੁਸੀਂ ਜਿੰਨੇ ਚਾਹੋ ਸਾਥੀ ਚੁਣ ਸਕਦੇ ਹੋ। ਇਸ ਵੇਲੇ ਮੁਵੁੰਬੀ ਦੇ ਦੋ ਪੁਰਸ਼ ਸਾਥੀ ਹਨ, ਇੱਕ 'ਐਂਕਰ ਸਾਥੀ' ਹਨ ਜਿਨ੍ਹਾਂ ਨਾਲ ਉਹ ਜੁੜੇ ਹੋਏ ਹਨ ਅਤੇ ਸਰੋਤ ਸਾਂਝੇ ਕਰਦੇ ਹਨ ਅਤੇ ਇੱਕ 'ਅਨੰਦ ਸਾਥੀ', ਜਿਨ੍ਹਾਂ ਤੋਂ ਉਨ੍ਹਾਂ ਨੂੰ ਜਿਨਸੀ ਜਾਂ ਰੋਮਾਂਟਿਕ ਅਨੰਦ ਮਿਲਦਾ ਹੈ ਅਤੇ ਜਿਨ੍ਹਾਂ ਨੂੰ ਉਹ ਕਦੇ-ਕਦਾਈਂ ਮਿਲਦੇ ਹਨ। ਉਹ ਕਹਿੰਦੇ ਹਨ, "ਅਸੀਂ ਟੇਬਲ ਪੌਲੀਮੌਰੀ (ਇੱਕ ਸ਼ੈਲੀ) ਦਾ ਤਰੀਕਾ ਵਰਤਦੇ ਹਾਂ ਜੋ ਇੱਕ ਦੂਜੇ ਦੇ ਸਹਿਭਾਗੀਆਂ ਨੂੰ ਜਾਨਣ 'ਤੇ ਨਿਰਭਰ ਕਰਦੀ ਹੈ। ਜ਼ਰੂਰੀ ਨਹੀਂ ਕਿ ਅਸੀਂ ਇਕੱਠੇ ਹੀ ਹੋਈਏ, ਪਰ ਮੈਂ ਚਾਹੁੰਦੀ ਹਾਂ ਕਿ ਇਹੀ ਖੁੱਲਾਪਨ ਆਦਿਵਾਸੀ ਅਤੇ ਸਮਾਜ ਵਿੱਚ ਵੀ ਹੋਵੇ।"