Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸੰਸਾਰ

WHO ਨੇ ਕੋਰੋਨਾ ਦੇ ਖ਼ਾਤਮੇ ਦਾ ਦਿਤਾ ਇਸ਼ਾਰਾ

September 16, 2021 01:23 PM

ਨਿਊਯਾਰਕ : ਵਿਸ਼ਵ ਸਿਹਤ ਸੰਗਠਨ WHO ਨੇ ਦੁਨੀਆਂ ਨੂੰ ਭਰੋਸਾ ਦਿਤਾ ਹੈ ਕਿ ਹੁਣ ਕੋਰੋਨਾ ਖਾਤਮੇ ਵਲ ਵੱਧ ਰਿਹਾ ਹੈ ਅਤੇ ਇਹ ਹੋ ਸਕਦਾ ਹੈ ਕਿ ਕੋਰੋਨਾ ਛੇਤੀ ਹੀ ਸਾਡਾ ਖਹਿੜਾ ਛੱਡ ਜਾਵੇ। ਦਰਅਸਲ ਦੱਸਿਆ ਕਿ ਹਫ਼ਤਾਵਾਰੀ ਅੰਕੜਿਆਂ ਦਾ ਮੁਕਾਬਲਾ ਪਿਛਲੇ ਹਫ਼ਤੇ ਨਾਲ ਕੀਤਾ ਜਾਵੇ ਤਾਂ ਪੂਰੀ ਦੁਨੀਆ ਦੇ ਸਾਰੇ ਖੇਤਰਾਂ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਦੇਖੀ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਨਾਲ ਹੋ ਰਹੀਆਂ ਮੌਤਾਂ 'ਚ ਵੀ ਕਮੀ ਆਈ ਹੈ। ਪਿਛਲੇ ਹਫ਼ਤੇ ਕੋਰੋਨਾ ਨਾਲ ਲਗਪਗ 62, 000 ਲੋਕਾਂ ਦੀ ਜਾਨ ਗਈ ਹੈ। WHO ਨੇ ਦੱਸਿਆ ਕਿ ਪਿਛਲੇ ਹਫ਼ਤੇ ਪੂਰੇ ਦੁਨੀਆ ਭਰ 'ਚ ਕੋਰੋਨਾ ਦੇ ਕਰੀਬ 40 ਲੱਖ ਕੇਸ ਦਰਜ ਕੀਤੇ ਗਏ ਜੋ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ 'ਚ ਪਹਿਲੀ ਵੱਡੀ ਗਿਰਾਵਟ ਹੈ। ਪਿਛਲੇ ਹਫ਼ਤਿਆਂ 'ਚ ਕੋਰੋਨਾ ਵਾਇਰਸ ਦੇ 44 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ। WHO ਨੇ ਦੱਸਿਆ ਕਿ ਕੋਰੋਨਾ ਦੇ ਮਾਮਲਿਆਂ 'ਚ ਸਭ ਤੋਂ ਜ਼ਿਆਦਾ ਕਮੀ ਦੱਖਣ ਪੂਰਬੀ ਏਸ਼ੀਆ 'ਚ ਆਈ ਹੈ। ਅਫਰੀਕਾ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ ਸੱਤ ਫੀਸਦ ਦਾ ਵਾਧਾ ਦੇਖਿਆ ਗਿਆ। ਕੋਰੋਨਾ ਦੇ ਮਾਮਲੇ ਦੇਖੀਏ ਤਾਂ ਅਮਰੀਕਾ, ਬ੍ਰਿਟੇਨ, ਭਾਰਤ, ਇਰਾਨ ਤੇ ਤੁਰਕੀ 'ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਕੋਰੋਨਾ ਦਾ ਬੇਹੱਦ ਹਮਲਾਵਰ ਰੂਪ ਡੈਲਟਾ ਵੇਰੀਏਂਟ ਹੁਣ ਦੁਨੀਆ ਦੇ 180 ਦੇਸ਼ਾਂ ਤਕ ਪਹੁੰਚ ਗਿਆ ਹੈ। ਉੱਥੇ ਹੀ ਭਾਰਤ 'ਚ ਕੋਰੋਨਾ ਖਿਲਾਫ ਜੰਗ ਬਹੁਤ ਤੇਜ਼ੀ ਨਾਲ ਲੜੀ ਜਾ ਰਹੀ ਹੈ। ਕੋਰੋਨਾ ਨੂੰ ਹਰਾਉਣ ਲਈ ਭਾਰਤ 'ਚ ਤੇਜ਼ੀ ਨਾਲ ਟੀਕਾਕਰਨ ਅਭਿਆਨ ਚਲਾਇਆ ਜਾ ਰਿਹਾ ਹੈ। ਹੁਣ ਤਕ ਭਾਰਤ 'ਚ 76 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਾਇਆ ਜਾ ਚੁੱਕਾ ਹੈ। ਇਹ ਅੰਕੜੇ ਸਿਹਤ ਮੰਤਰਾਲੇ ਵੱਲੋਂ ਦਿੱਤੇ ਗਏ ਹਨ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe