Friday, November 22, 2024
 

ਸਿਹਤ ਸੰਭਾਲ

ਕੀ ਤੁਸੀਂ ਜਾਣਦੇ ਹੋ ਪੋਟਾਸ਼ਿਅਮ ਨਾਲ ਭਰਪੂਰ ਚੀਜਾਂ ਦਾ ਸੇਵਨ ਕਰਨ ਨਾਲ ਤੇਜ਼ੀ ਨਾਲ ਘੱਟ ਹੁੰਦਾ ਹੈ ਭਾਰ?

September 13, 2021 02:57 PM

ਚੰਡੀਗੜ੍ਹ : ਭਾਰ ਘਟਾਉਣ ਲਈ ਜ਼ਿਆਦਾਤਰ ਲੋਕ ਪ੍ਰੋਟੀਨ ਅਤੇ ਆਇਰਨ (Protein and Iron) ਵਰਗੇ ਪੋਸ਼ਕ ਤੱਤਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਦੇ ਹਨ, ਪਰ ਕੀ ਤੁਸੀ ਜਾਣਦੇ ਹੋ ਕਿ ਪੋਟਾਸ਼ਿਅਮ ਵੀ ਭਾਰ ਘਟਾਉਣ ਵਿੱਚ ਮਦਦਗਾਰ ਹੈ। ਪੋਟਾਸ਼ਿਅਮ ਤੁਹਾਡੇ ਸਰੀਰ ਲਈ ਇੱਕ ਟਰੇਸ ਮਿਨਰਲ ਅਤੇ ਇਲੈਕਟਰੋਲਾਈਟ ਹੈ। ਇਹ ਬਲੱਡ ਪ੍ਰੈਸ਼ਰ ਦਾ ਪੱਧਰ ਬਣਾ ਕੇ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਪੋਸ਼ਕ ਤੱਤਾਂ ਨੂੰ ਤੁਹਾਡੇ ਸੈੱਲਾਂ ਤੱਕ ਪਹੁੰਚਾਉਂਦਾ ਹੈ। ਇੱਕ ਸਿਹਤਮੰਦ ਵਿਅਕਤੀ ਨੂੰ ਹਰ ਰੋਜ਼ ਲਗਭਗ 4, 700 ਮਿਲੀਗਰਾਮ ਪੋਟਾਸ਼ਿਅਮ ਲੈਣਾ ਚਾਹੀਦਾ ਹੈ, ਪਰ ਜ਼ਿਆਦਾਤਰ ਲੋਕ ਪ੍ਰੋਟੀਨ ਅਤੇ ਆਇਰਨ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ‘ਤੇ ਜ਼ੋਰ ਦਿੰਦੇ ਹਨ, ਪਰ ਪੋਟਾਸ਼ਿਅਮ ਵੀ ਡਾਈਟ ਵਿੱਚ ਬਹੁਤ ਜ਼ਰੂਰੀ ਹੈ।

ਕੇਲਾ

ਕੇਲਾ ਪੋਟਾਸ਼ੀਅਮ (Potassium) ਦਾ ਸਭ ਤੋਂ ਚੰਗਾ ਸਰੋਤ ਹੈ। ਕੇਲੇ ਵਿੱਚ ਫਾਈਬਰ ਦੀ ਉੱਚ ਮਾਤਰਾ ਦੇ ਨਾਲ-ਨਾਲ ਕਈ ਐਂਟੀ ਆਕਸੀਡੈਂਟ ਵੀ ਹੁੰਦੇ ਹਨ। ਜੋ ਮੈਟਾਬਾਲਿਜ਼ਮ ਨੂੰ ਬਿਹਤਰ ਰੱਖਦੇ ਹਨ। ਕੇਲਾ ਖਾਣ ਨਾਲ ਤੁਹਾਡਾ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

ਸ਼ਕਰਕੰਦੀ

ਸ਼ਕਰਕੰਦੀ ਇੱਕ ਅਜਿਹੀ ਸਬਜ਼ੀ ਹੈ ਜੋ ਆਮ ਤੌਰ ‘ਤੇ ਸਰਦੀਆਂ ਦੇ ਮੌਸਮ ਵਿੱਚ ਮਿਲਦੀ ਹੈ। ਇਸ ਲਈ ਇਹ ਬਹੁਤ ਹੀ ਜ਼ਿਆਦਾ ਪੌਸ਼ਟਿਕ ਅਤੇ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਇੱਕ ਚੰਗਾ ਵਿਕਲਪ ਹੈ। ਇਸ ਵਿੱਚ ਸਟਾਰਚ ਹੋਣ ਦੇ ਨਾਲ-ਨਾਲ ਪ੍ਰੋਟੀਨ, ਪੋਟਾਸ਼ਿਅਮ ਮੈਗਨੀਸ਼ਿਅਮ, ਕੈਲਸ਼ਿਅਮ, ਵਿਟਾਮਿਨ ਸੀ ਅਤੇ ਵਿਟਾਮਿਨ ਬੀ6 ਵਰਗੇ ਪੋਸ਼ਕ ਤੱਤ ਹੁੰਦੇ ਹਨ।

ਰਾਜਮਾਂਹ

ਰਾਜਮਾਂਹ ਪ੍ਰੋਟੀਨ, ਫਾਈਬਰ ਦੇ ਨਾਲ-ਨਾਲ ਪੋਟਾਸ਼ਿਅਮ ਦਾ ਵੀ ਇੱਕ ਚੰਗਾ ਸਰੋਤ ਹੈ ਜੋ ਤੇਜ਼ੀ ਨਾਲ ਭਾਰ ਘੱਟ ਕਰਦਾ ਹੈ। ਪ੍ਰੋਟੀਨ ਅਤੇ ਫਾਈਬਰ (Protein and Fiber) ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਪੋਟਾਸ਼ਿਅਮ ਦਾ ਸੇਵਨ ਕਸਰਤ ਕਰਨ ਤੋਂ ਬਾਅਦ ਜ਼ਰੂਰ ਕਰਨਾ ਚਾਹੀਦਾ ਹੈ।

ਨਾਰੀਅਲ ਪਾਣੀ

ਭਾਰ ਘੱਟ ਕਰਨ ਲਈ ਡਾਈਟ ਦੇ ਨਾਲ ਹਾਈਡ੍ਰੇਟ ਰਹਿਣਾ ਵੀ ਓਨਾ ਹੀ ਜ਼ਰੂਰੀ ਹੈ। ਨਾਰੀਅਲ ਪਾਣੀ ਪੀਣਾ ਤੁਹਾਡੇ ਭਾਰ ਘੱਟ ਕਰਨ ਦੇ ਨਾਲ ਤੁਹਾਡੇ ‘ਚ ਕਈ ਪੋਸ਼ਕ ਤੱਤਾਂ ਦੀ ਪੂਰਤੀ ਕਰਦਾ ਹੈ। ਨਾਰੀਅਲ ਪਾਣੀ ਵਿੱਚ ਪੋਸ਼ਕ ਤੱਤ ਹੁੰਦੇ ਹਨ ਜੋ ਇਲੈਕਟ੍ਰੋਲਾਈਟ ਦੇ ਪੱਧਰ ਨੂੰ ਸੰਤੁਲਿਤ ਕਰ ਸਕਦੇ ਹਨ। ਇਸ ਵਿੱਚ ਮੈਗਨੀਸ਼ਿਅਮ, ਕੈਲਸ਼ਿਅਮ, ਸੋਡੀਅਮ ਅਤੇ ਮੈਂਗਨੀਜ਼ ਤੋ ਇਲਾਵਾ ਪੋਟਾਸ਼ਿਅਮ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।

ਪਾਲਕ

ਪਾਲਕ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਮਰੱਥ ਮਾਤਰਾ ਵਿਚ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਇਹ ਅੱਖਾਂ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਪਾਲਕ ਖਾਣ ਨਾਲ ਲੰਬੇ ਸਮੇਂ ਤੱਕ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਜਿਸ ਵਜ੍ਹਾ ਕਾਰਨ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe