Friday, November 22, 2024
 

ਸਿਹਤ ਸੰਭਾਲ

ਘਟਾਓ ਭਾਰ, ਜਾਣੋ ਚੀਆ ਸੀਡਜ਼ (Chia Seeds) ਦੇ ਫ਼ਾਇਦੇ

September 02, 2021 09:22 AM

Chia Seeds ਚੀਆ ਬੀਜ (ਚੀਆ ਸੀਡਜ਼) ਭਾਰ ਘਟਾਉਣ ਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ।

ਚੀਆ ਬੀਜ ਹੁੰਦੇ ਇਨ੍ਹਾਂ ਤੱਤਾਂ ਨਾਲ ਭਰਪੂਰ


ਤੁਹਾਨੂੰ ਦੱਸ ਦੇਈਏ ਕਿ ਚੀਆ ਦੇ ਬੀਜ ਛੋਟੇ ਕਾਲੇ ਰੰਗ ਦੇ ਹੁੰਦੇ ਹਨ। ਇਹ ਓਮੇਗਾ-3 ਫੈਟੀ ਐਸਿਡ, ਫਾਈਬਰ, ਖਣਿਜ, ਪ੍ਰੋਟੀਨ ਅਤੇ ਆਇਰਨ ਨਾਲ ਭਰਪੂਰ ਹੁੰਦੇ ਹਨ। ਫਾਈਬਰ ਦੀ ਜ਼ਿਆਦਾ ਮਾਤਰਾ ਦੇ ਕਾਰਨ, ਇਹ ਪਾਚਨ ਪ੍ਰਣਾਲੀ ਨੂੰ ਠੀਕ ਕਰਕੇ ਸਰੀਰ ਦੇ ਵਧਦੇ ਭਾਰ ਨੂੰ ਕਾਬੂ ਹੇਠ ਰੱਖਦੇ ਹਨ। ਇਸ ਨੂੰ ਪੀਣ ਨਾਲ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਅਤੇ ਤੁਹਾਨੂੰ ਜਲਦੀ ਭੁੱਖ ਨਹੀਂ ਲਗਦੀ।


ਭਾਰ ਕਿਵੇਂ ਘਟਾਉਣਾ


ਸਿਰਫ ਭਾਰ ਘਟਾਉਣ ਲਈ ਸਿਰਫ਼ ਕਸਰਤ ਕਰਨ ਨਾਲ ਭਾਰ ਨਹੀਂ ਘਟਦਾ। ਇਸ ਲਈ ਸਹੀ ਖੁਰਾਕ ਲੈਣਾ ਵੀ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਖੁਰਾਕ ਭਾਰ ਘਟਾਉਣ ਦੀ ਗਤੀ ਨੂੰ ਤੇਜ਼ ਕਰਦੀ ਹੈ। ਅਜਿਹੀ ਸਥਿਤੀ ਵਿੱਚ, ਇਹ ਸਰੀਰ ਦੀ ਕੈਲੋਰੀ ਦੀ ਮਾਤਰਾ ਨੂੰ ਘਟਾ ਕੇ ਤੇਜ਼ੀ ਨਾਲ ਭਾਰ ਘਟਾਉਂਦੀ ਹੈ। ਇਸ ਲਈ, ਭਾਰ ਘਟਾਉਣ ਲਈ, ਖੁਰਾਕ ਵਿੱਚ ਵੱਧ ਤੋਂ ਵੱਧ ਪ੍ਰੋਟੀਨ ਸ਼ਾਮਲ ਕਰੋ।

ਭਾਰ ਘਟਾਉਣ ਲਈ ਕਰੋ ਇਸ ਤਰੀਕੇ ਦੀ ਵਰਤੋਂ


ਭਾਰ ਘਟਾਉਣ ਲਈ, ਪਾਣੀ ਨੂੰ ਗਰਮ ਕਰੋ ਅਤੇ ਇਸ ਵਿੱਚ ਚੀਆ ਦੇ ਬੀਜ ਪਾਉ ਅਤੇ ਇੱਕ ਚੱਮਚ ਨਿੰਬੂ ਦਾ ਰਸ ਮਿਲਾਓ। ਇਸ ਨੂੰ ਸਵੇਰੇ ਖਾਲੀ ਪੇਟ ਪੀਓ। ਤੁਹਾਨੂੰ ਜਲਦੀ ਹੀ ਫਰਕ ਦਿਖਾਈ ਦੇਵੇਗਾ। ਪਰ, ਯਾਦ ਰੱਖੋ ਕਿ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ, ਨਿਸ਼ਚਤ ਤੌਰ ਤੇ ਇੱਕ ਖ਼ੁਰਾਕ ਮਾਹਿਰ (ਡਾਇਟੀਸ਼ੀਅਨ) ਦੀ ਸਲਾਹ ਲਓ।

ਚੀਆ ਬੀਜਾਂ ਦੇ ਹੋਰ ਵੀ ਬਹੁਤ ਸਾਰੇ ਲਾਭ


ਚੀਆ ਬੀਜ ਉਨ੍ਹਾਂ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਜਿਨ੍ਹਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਹੁੰਦੀ ਹੈ। ਇਹ ਅਨੀਮੀਆ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ। ਇਸ ਵਿੱਚ ਵੱਡੀ ਮਾਤਰਾ ਵਿੱਚ ਐਂਟੀ ਆਕਸੀਡੈਂਟਸ ਹੁੰਦੇ ਹਨ, ਜਿਸਦੇ ਕਾਰਨ ਇਹ ਐਂਟੀ-ਏਜਿੰਗ ਪ੍ਰਭਾਵ ਚਮੜੀ ਉੱਤੇ ਪਾਇਆ ਜਾਂਦਾ ਹੈ। ਇਹ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਤੁਸੀਂ ਇਸ ਨੂੰ ਦੁੱਧ 'ਚ ਮਿਲਾ ਕੇ ਵੀ ਪੀ ਸਕਦੇ ਹੋ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe