ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕੌਮਾਂਤਰੀ ਭਾਈਚਾਰੇ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਅਫਗਾਨਿਸਤਾਨ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ। ਕੁਰੈਸ਼ੀ ਨੇ ਕਿਹਾ ਕਿ ਪਿਛਲੀ ਗਲਤੀਆਂ ਨੂੰ ਦੁਹਰਾਉਣ ਅਤੇ ਆਰਥਿਕ ਬਰਬਾਦੀ ਦੀ ਕਗਾਰ ’ਤੇ ਖੜ੍ਹੇ ਯੁੱਧਗ੍ਰਸਤ ਦੇਸ਼ ਨੂੰ ਇਕੱਲੇ ਛੱਡਣ ਦੇ ਗੰਭੀਰ ਨਤੀਜੇ ਹੋਣਗੇ। ਉਹ ਅਪਣੇ ਜਰਮਨੀ ਦੇ ਹਮਰੁਤਬਾ ਹੀਕੋ ਮਾਸ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਮਾਸ ਇੱਥੇ ਦੁਵੱਲੇ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਕਰਨ ਦੇ ਲਈ ਦੋ ਦਿਨੀਂ ਯਾਤਰਾ ’ਤੇ ਆਏ ਹਨ।
ਕੁਰੈਸ਼ੀ ਨੇ ਕਿਹਾ ਕਿ ਇਹ ਅਫਗਾਨਿਸਤਾਨ ਦੇ ਇਤਿਹਾਸ ਦਾ ਇੱਕ ਮਹਤਵਪੂਰਣ ਪਲ ਹੈ। ਕੌਮਾਂਤਰੀ ਭਾਈਚਾਰੇ ਨੂੰ ਇੱਥੇ ਜੁੜੇ ਰਹਿਣਾ ਚਾਹੀਦਾ। ਮਨੁੱਖੀ ਸਹਾਇਤਾ ਦੀ ਲੜੀ ਜਾਰੀ ਰਹਿਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਆਰਥਿਕ ਤੌਰ ’ਤੇ ਬਰਬਾਦ ਨਾ ਹੋਣ ਦੇਵੋ। ਉਨ੍ਹਾਂ ਨੇ ਪਿਛਲੀ ਗਲਤੀਆਂ ਨੂੰ ਨਾ ਦੁਹਰਾਉਣ ਦੀ ਗੱਲ ਕਹੀ ਅਤੇ ਕਿਹਾ ਕਿ ਅਫਗਾਨਿਸਤਾਨ ਕੋਈ ਵਿਕਲਪ ਨਹੀਂ ਹੈ। ਕੁਰੈਸ਼ੀ ਨੇ ਕਿਹਾ ਕਿ ਦੁਨੀਆ ਨੂੰ ਅਫਗਾਨਿਸਤਾਨ ਦੇ ਹਾਲਾਤ ’ਤੇ ਇਸ ਨੂੰ ਖਰਾਬ ਕਰਨ ਵਾਲੇ ਅਨਸਰਾਂ ’ਤੇ ਅਪਣੀ ਨਜ਼ਰ ਬਣਾਈ ਰੱਖਣੀ ਚਾਹੀਦੀ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ 30 ਲਖ ਤੋਂ ਜਿਆਦਾ ਅਫ਼ਗਾਨ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਹੈ। ਕੁਰੈਸ਼ੀ ਨੇ ਕਿਹਾ ਕਿ ਸਾਨੂੰ ਅਫਗਾਨਿਸਤਾਨ ਵਿਚ ਅਜਿਹਾ ਮਾਹੌਲ ਬਣਾਉਣ ਦੀ ਜ਼ਰੂਰਤ ਹੈ ਜਿਸ ਨਾਲ ਉਥੇ ਮੁੜ ਹਿਜਰਤ ਵਾਲੇ ਹਾਲਾਤ ਨਾ ਬਣਨ। ਗਨੀ ਸਰਕਾਰ ਦੇ ਡਿੱਗਣ ’ਤੇ ਕੁਰੈਸ਼ੀ ਨੇ ਕਿਹਾ ਕਿ ਉਹ ਅਫਗਾਨਿਸਤਾਨ ਵਿਚ ਅਸਲ ਹਾਲਾਤ ਨੂੰ ਲੈ ਕੇ ਸੱਚ ਨਹੀਂ ਬੋਲ ਰਹੇ ਸੀ। ਉਨ੍ਹਾਂ ਕਿਹਾ ਕਿ ਤਾਲਿਬਾਨ ਵਲੋਂ ਜਾਰੀ ਹੋਏ ਹਾਲੀਆ ਬਿਆਨ ਉਤਸ਼ਾਹਜਨਕ ਹਨ। ਤਾਲਿਬਾਨ ਨੂੰ ਮਨੁੱਖੀ ਅਧਿਕਾਰਾਂ ਅਤੇ ਕੌਮਾਂਤਰੀ ਕਾਨੂੰਨਾਂ ਦੇ ਪ੍ਰਤੀ ਸਨਮਾਨ ਪ੍ਰਦਰਸ਼ਿਤ ਕਰਨਾ ਹੋਵੇਗਾ।