ਰੋਹਤਕ : ਰੋਹਤਕ ਵਿਚ ਡੇਰਾ ਸੱਚਾ ਸੌਦਾ ਸਿਰਸਾ ਦੀ ਕਰੀਬ 7 ਹਜ਼ਾਰ ਮਹਿਲਾ ਕਾਰਕੁਨ ਜ਼ਿਲ੍ਹਾ ਜੇਲ੍ਹ ਵਿਚ ਬੰਦ ਡੇਰਾ ਮੁਖੀ ਰਾਮ ਰਹੀਮ ਨੂੰ ਰੱਖੜੀ ਬੰਨ੍ਹਣ ਦੇ ਲਈ ਪੁੱਜੀਆਂ। ਸਵੇਰੇ 8 ਵਜੇ ਤੋਂ ਹੀ ਇਨ੍ਹਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ। ਦੂਜੇ ਪਾਸੇ ਪ੍ਰਸ਼ਾਸਨ ਨੇ ਜੇਲ੍ਹ ਵਿਚ ਆਲੇ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸੀ। ਆਮ ਦਿਨਾਂ ਦੀ ਤੁਲਨਾ ’ਚ ਹੋਰ ਜ਼ਿਆਦਾ 100 ਜਵਾਨ ਤੈਨਾਤ ਕੀਤੇ ਹੋਏ ਸੀ, ਜਵਾਨਾਂ ਨੇ ਡੇਰਾ ਪ੍ਰੇਮੀਆਂ ਨੂੰ ਜੇਲ੍ਹ ਤੋਂ 500 ਮੀਟਰ ਦੂਰ ਤੋਂ ਮੋੜ ਦਿੱਤਾ। ਲੋਕ ਆਉਂਦੇ ਰਹੇ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਮੋੜਦਾ ਰਿਹਾ। ਹਾਲਾਂਕਿ ਰਾਮ ਰਹੀਮ ਦੇ ਪਰਵਾਰ ਤੋਂ ਦੁਪਹਿਰ ਬਾਅਦ ਤੱਕ ਕੋਈ ਨਹੀਂ ਆਇਆ। ਬਲਾਤਕਾਰ ਦੇ ਅਪਰਾਧ ਵਿਚ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹੈ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਂ ਤੋਂ 25 ਹਜ਼ਾਰ ਤੋਂ ਜ਼ਿਆਦਾ ਰੱਖੜੀਆਂ ਪੁੱਜੀਆਂ ਹਨ। ਡਾਕ ਵਿਭਾਗ ਅਤੇ ਜੇਲ੍ਹ ਪ੍ਰਸ਼ਾਸਨ ਇਨ੍ਹਾਂ ਲੈ ਕੇ ਪ੍ਰੇਸ਼ਾਨ ਹੋ ਗਿਆ ਹੈ। ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਸਣੇ ਹੋਰ ਰਾਜਾਂ ਤੋਂ ਸਪੀਡ ਪੋਸਟ, ਰਜਿਸਟਰੀ ਅਤੇ ਸਾਧਾਰਣ ਡਾਕ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਡੇਰਾ ਕਾਰਕੁਨਾਂ ਨੇ ਪਹਿਲਾਂ ਗਰੀਟਿੰਗ ਕਾਰਡ ਅਤੇ ਹੁਣ ਰੱਖੜੀਆਂ ਭੇਜੀਆਂ ਹਨ। ਇਨ੍ਹਾਂ ਚਿੱਠੀਆਂ ਨੂੰ ਜੇਲ੍ਹ ਤੱਕ ਪਹੁੰਚਾਉਣ ਦੇ ਲਈ ਡਾਕ ਵਿਭਾਗ ਨੂੰ ਆਟੋ ਬੁਕ ਕਰਨਾ ਪਿਆ ।
ਚਾਰ ਸਾਲ ਪਹਿਲਾਂ 25 ਅਗਸਤ 2017 ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਦੋ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਜ਼ਰੀਏ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਜਾਇਆ ਗਿਆ ਸੀ।