Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਹਰਿਆਣਾ

ਛੋਟੇ ਕੱਪੜੇ ਪਾਉਣ ਵਾਲਿਆਂ ਨੂੰ ਹੁਣ ਨਹੀਂ ਮਿਲੇਗਾ ਇਸ ਮੰਦਰ ਵਿਚ ਦਾਖਲਾ

August 21, 2021 08:30 PM

ਪੰਚਕੂਲਾ : ਪੰਚਕੂਲਾ ਵਿੱਚ ਸਥਿਤ ਪ੍ਰਾਚੀਨ ਸ਼ਕਤੀਪੀਠ ਸ਼੍ਰੀ ਮਾਤਾ ਮਨਸਾ ਦੇਵੀ (mansa devi mandir panchkula) ਦੇ ਦਰਬਾਰ ਵਿੱਚ ਮਾਡਰਨ ਪਹਿਰਾਵੇ ਅਤੇ ਛੋਟੇ ਕੱਪੜੇ ਪਾ ਕੇ ਆਉਣ (mansa devi temple jeans ban) 'ਤੇ ਸ਼੍ਰੀ ਮਾਤਾ ਮਨਸਾ ਦੇਵੀ ਪੂਜਾ ਬੋਰਡ ਦੀ ਸਕੱਤਰ ਸ਼ਾਰਦਾ ਪ੍ਰਜਾਪਤੀ ਨੇ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਮਾਡਰਨ ਪਹਿਰਾਵੇ ਅਤੇ ਸ਼ਾਰਟਸ ਪਾ ਕੇ ਮੰਦਿਰ ਵਿੱਚ ਆਉਣ ਦੀ ਮਨਾਹੀ ਹੈ ਅਤੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਸਕ੍ਰਿਤੀ ਦੀ ਪਾਲਣਾ ਕਰਦਿਆਂ ਅਤੇ ਮੰਦਿਰ ਦੀ ਸ਼ਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਆਧੁਨਿਕ ਪਹਿਰਾਵਾ ਪਹਿਨ ਕੇ ਨਾ ਆਉਣ। ਉਨ੍ਹਾਂ ਕਿਹਾ ਕਿ ਇਸ ਨਾਲ ਮੰਦਿਰ ਵਿੱਚ ਆਉਣ ਵਾਲੇ ਬਹੁਤ ਸਾਰੇ ਬਜ਼ੁਰਗਾਂ ਅਤੇ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਗੁਰੂਦੁਆਰਾ ਅਤੇ ਹੋਰ ਧਾਰਮਿਕ ਸਥਾਨਾਂ ਵਿੱਚ ਇਸ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਸਿਰ ਵੀ ਢੱਕਿਆ ਹੁੰਦਾ ਹੈ, ਤਾਂ ਇਹ ਇੱਥੇ ਕਿਉਂ ਨਹੀਂ ਹੋ ਸਕਦਾ। ਇਸ ਲਈ ਅਜਿਹੇ ਕੱਪੜੇ ਪਾ ਕੇ ਮੰਦਿਰ ਨਾ ਆਇਆ ਜਾਵੇ। ਉਨ੍ਹਾਂ ਕਿਹਾ ਕਿ ਮੰਦਿਰ ਦੇ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਨੂੰ ਅਜਿਹੇ ਪਹਿਰਾਵੇ 'ਤੇ ਇਤਰਾਜ਼ ਹੈ। ਹਰ ਕਿਸੇ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ, ਕਿਸੇ ਨੂੰ ਸ਼ਾਟਸ ਪਾ ਕੇ ਨਹੀਂ ਆਉਣਾ ਚਾਹੀਦਾ। ਇਸ ਦੇ ਨਾਲ ਹੀ ਸਕੱਤਰ ਸ਼ਾਰਦਾ ਪ੍ਰਜਾਪਤੀ ਦੇ ਇਸ ਬਿਆਨ ਤੋਂ ਬਾਅਦ, ਸ਼੍ਰੀ ਮਨਸਾ ਦੇਵੀ ਮੰਦਿਰ ਬੋਰਡ (Mansa Devi Mandir Board) ਨੇ ਇਸ ਤੋਂ ਪੱਲਾ ਝਾੜ ਲਿਆ ਹੈ। ਬੋਰਡ ਵੱਲੋਂ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਬਿਆਨ ਹੈ। ਇਸ ਦਾ ਬੋਰਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਬੋਰਡ ਨੇ ਅਜਿਹਾ ਕੋਈ ਕਾਨੂੰਨ ਬਣਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਚਕੂਲਾ ਵਿੱਚ ਮਾਤਾ ਮਨਸਾ ਦਾ ਇੱਕ ਵਿਸ਼ਾਲ ਮੰਦਰ ਹੈ। ਇੱਥੇ ਹਰ ਸਾਲ ਨਰਾਤਿਆਂ ਵਿੱਚ ਇੱਕ ਵਿਸ਼ਾਲ ਮੇਲਾ ਲਗਾਇਆ ਜਾਂਦਾ ਹੈ। ਇਹ ਇੱਕ ਵਿਸ਼ਾਲ ਮੰਦਿਰ ਹੈ ਜੋ 100 ਏਕੜ ਵਿੱਚ ਫੈਲਿਆ ਹੋਇਆ ਹੈ। ਇਹ ਮੰਦਿਰ ਰਾਜਾ ਗੋਪਾਲ ਸਿੰਘ ਦੁਆਰਾ ਸਾਲ 1811-1815 ਦੇ ਵਿਚਕਾਰ ਬਣਾਇਆ ਗਿਆ ਸੀ। ਇਸ ਮੰਦਰ ਵਿੱਚ ਮਾਤਾ ਮਨਸਾ ਦੇਵੀ ਦੀ ਮੂਰਤੀ ਦੇ ਸਾਹਮਣੇ ਤਿੰਨ ਪਿੰਡੀਆਂ ਹਨ, ਜਿਨ੍ਹਾਂ ਨੂੰ ਮਾਂ ਦਾ ਰੂਪ ਮੰਨਿਆ ਜਾਂਦਾ ਹੈ। ਇਹ ਤਿੰਨੋਂ ਪਿੰਡੀਆਂ ਨੂੰ ਮਹਾਲਕਸ਼ਮੀ, ਮਨਸਾ ਦੇਵੀ ਅਤੇ ਸਰਸਵਤੀ ਦੇਵੀ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਮੰਦਿਰ ਦੀ ਪਰਿਕਰਮਾ 'ਤੇ ਗਣੇਸ਼, ਹਨੂੰਮਾਨ, ਦਰਬਾਨ, ਵੈਸ਼ਨਵੀ ਦੇਵੀ, ਭੈਰਵ ਅਤੇ ਸ਼ਿਵਲਿੰਗ ਦੀਆਂ ਮੂਰਤੀਆਂ ਸਥਾਪਤ ਹਨ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ  

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।

ਸੋਨੀਪਤ 'ਚ ਸ਼ਰਾਬ ਦੀ ਦੁਕਾਨ 'ਤੇ ਗੋਲੀਬਾਰੀ, 3 ਦੀ ਮੌਤ, 2 ਜ਼ਖਮੀ

ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਜਾਣਗੇ

ਹਰਿਆਣਾ 'ਚ ਗੈਂਗਵਾਰ, 3 ਦੀ ਮੌਤ

ਹਰਿਆਣਾ 'ਚ ਕਿਸਾਨਾਂ ਦੀ ਮਹਾਪੰਚਾਇਤ ਖਤਮ, 22 ਸਤੰਬਰ ਨੂੰ ਕਿਸਾਨ ਕੱਢਣਗੇ ਰੈਲੀ

आदित्य चौटाला इनेलो में हुए शामिल

ਕਾਂਗਰਸ ਨੇ ਹਰਿਆਣਾ ਦੇ ਇਸਰਾਨਾ (ਐਸਸੀ ਰਿਜ਼ਰਵ) ਹਲਕੇ ਤੋਂ ਪਾਰਟੀ ਉਮੀਦਵਾਰ ਦਾ ਐਲਾਨ ਕੀਤਾ

ਵਿਨੇਸ਼ ਤੇ ਬਜਰੰਗ ਪੂਨੀਆ ਦੀ ਸਿਆਸਤ 'ਚ ਐਂਟਰੀ

ਕੰਗਨਾ ਨੂੰ ਪੁੱਛ ਸਕਦੇ ਹਾਂ ਕਿ ਬਲਾ-ਤਕਾਰ ਕਿਵੇਂ ਹੁੰਦਾ ਹੈ ?: ਸਿਮਰਨਜੀਤ ਸਿੰਘ ਮਾਨ

किरण चौधरी हरियाणा से राज्यसभा  सांसद  बनने वाली 5वीं  महिला

 
 
 
 
Subscribe