ਕੈਨੇਡਾ (ਸਰੀ) : ਇੱਕ ਅਜਿਹੀ ਲਾਹਪ੍ਰਵਾਹੀ ਅਤੇ ਅਣਗਹਿਲੀ ਬਾਰੇ ਤੁਹਾਨੂੰ ਦੱਸਾਂਗੇ ਜਿਸਨੂੰ ਸੁਣ ਕੇ ਤੁਸੀ ਹੈਰਾਨ ਤਾਂ ਹੋਵੋਗੇ ਹੀ ਨਾਲ ਹੀ ਇਸ ਤੋਂ ਇੱਕ ਸਬਕ ਵੀ ਲਵੋਗੇ ਅਤੇ ਜੀਵਨ ਦੇ ਵਿੱਚ ਲਾਹਪ੍ਰਵਾਹੀਆਂ ਅਤੇ ਅਣਗਹਿਲੀਆਂ ਕਰਨ ਲੱਗੇ 100 ਵਾਰ ਸੋਚੋਗੇ l ਇੱਕ ਵਿਅਕਤੀ ਦੀ ਅਣਗਹਿਲੀ ਕਾਰਨ ਉਸ ਨੂੰ ਅਦਾਲਤ ਨੇ 13 ਲੱਖ ਰੁਪਇਆ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ l ਦਰਅਸਲ ਕੈਨੇਡਾ ਦੇ ਸਰੀ ਵਿੱਚ ਇੱਕ ਪੰਜਾਬੀ ਜੋੜੇ ਦਾ 2015 ਵਿੱਚ ਵਿਆਹ ਹੋਇਆ ਸੀl
ਜਿਹਨਾਂ ਦੇ ਵਿਆਹ ਦੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਇੱਕ ਅਮਨ ਬੱਲ ਨਾਮ ਦੇ ਵਿਅਕਤੀ ਵਲੋਂ ਅਤੇ ਉਨ੍ਹਾਂ ਦੀ ਕੰਪਨੀ ਵਲੋਂ ਬਣਾਈ ਗਈ ਸੀ l 2015 ਵਿੱਚ ਉਸ ਸਮੇ ਵਿਆਹ ਦੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਕਰਨ ਦੀ ਗੱਲ 8500 ਡਾਲਰ 'ਚ ਹੋਈ ਸੀ l ਪਰ ਜਿਹਨਾਂ ਵਲੋਂ ਉਸ ਜੋੜੇ ਵਿਆਹ ਦੀ ਵੀਡੀਓ ਬਣਾਈ ਗਈ ਸੀ ਉਹਨਾਂ ਨੂੰ ਵਿਆਹ ਦੇ 6 ਸਾਲ ਬੀਤਣ ਤੋਂ ਬਾਅਦ ਨਾ ਤਾਂ ਉਨ੍ਹਾਂ ਦੇ ਵਿਆਹ ਦੀ ਐਲਬਮ ਅਤੇ ਨਾ ਹੀ ਵਿਆਹ ਦੀ ਕੋਈ ਮੂਵੀ ਬਣਾ ਕੇ ਦਿੱਤੀ ਗਈ l ਜਿਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਇਸ ਜੋੜੇ ਦੇ ਵਲੋਂ ਅਦਾਲਤ ਦਾ ਬੂਹਾ ਖੜਕਾਇਆ ਗਿਆ ‘ਤੇ ਅਦਾਲਤ ਦੇ ਵਲੋਂ ਇਸ ਵਿਅਕਤੀ ਨੂੰ 22 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ l