Friday, November 22, 2024
 

ਸੰਸਾਰ

ਟੋਕਿਓ ਓਲੰਪਿਕ ਖੇਡਾਂ ਸਮਾਪਤ, ਸਮਾਗਮ ਵੀ ਰਿਹਾ ਸ਼ਾਨਦਾਰ

August 09, 2021 08:14 AM

ਟੋਕਿਓ : ਕੋਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਟੋਕਿਓ ਓਲੰਪਿਕ ਗੇਮਜ਼ ਸਫ਼ਲਤਾਪੂਰਵਕ ਸੰਪੰਨ ਹੋਏ। 23 ਜੁਲਾਈ ਨੂੰ ਸ਼ੁਰੂ ਹੋਇਆ ਖੇਡਾਂ ਦਾ ਇਹ ਮਹਾਕੁੰਭ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ 2020 ਟੋਕੀਓ ਓਲੰਪਿਕਸ ਦੀ ਸਮਾਪਤੀ ਦਾ ਰਸਮੀ ਐਲਾਨ ਕੀਤਾ । ਹੁਣ ਅਗਲੀਆਂ ਓਲੰਪਿਕ ਖੇਡਾਂ 2024 ਵਿੱਚ ਪੈਰਿਸ ‘ਚ ਹੋਣਗੀਆਂ। ਇਸ ਵਾਰ ਤਕਰੀਬਨ 11, 000 ਅਥਲੀਟਾਂ ਨੇ ਟੋਕੀਓ ਓਲੰਪਿਕ ਦੌਰਾਨ 339 ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਮਾਪਤੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਬਜਰੰਗ ਪੁਨੀਆ ਸਨ। ਭਾਰਤ ਟੋਕਿਓ ਓਲੰਪਿਕ ਵਿੱਚ 7 ਮੈਡਲਾਂ ਨਾਲ 48ਵੇਂ ਸਥਾਨ ‘ਤੇ ਰਿਹਾ, ਜੋ ਕਿ ਓਲੰਪਿਕ ਇਤਿਹਾਸ ਵਿੱਚ ਇਸਦਾ ਸਰਬੋਤਮ ਪ੍ਰਦਰਸ਼ਨ ਹੈ। ਭਾਰਤ ਲਈ ਜੈਵਲਿਨ ਥ੍ਰੋ ਵਿੱਚ ਨੀਰਜ ਚੋਪੜਾ ਨੇ ਸੋਨ, ਵੇਟਲਿਫਟਰ ਮੀਰਾਬਾਈ ਚਾਨੂ ਅਤੇ ਪਹਿਲਵਾਨ ਰਵੀ ਦਹੀਆ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਜਦਕਿ ਸ਼ਟਲਰ ਪੀਵੀ ਸਿੰਧੂ, ਪਹਿਲਵਾਨ ਬਜਰੰਗ ਪੁਨੀਆ, ਮੁੱਕੇਬਾਜ਼ ਲੋਵਲੀਨਾ ਬੋਰਗੋਹੇਨ ਅਤੇ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਸਮਾਪਤੀ ਸਮਾਰੋਹ ਦੇ ਆਰੰਭ ‘ਚ ਹੋਈ ਆਤਿਸ਼ਬਾਜ਼ੀ, ਸਮਾਪਤੀ ਸਮਾਰੋਹ ਦੀ ਸ਼ੁਰੂਆਤ ਆਤਿਸ਼ਬਾਜ਼ੀ ਨਾਲ ਹੋਈ। ਇਸ ਤੋਂ ਬਾਅਦ ਮੇਜ਼ਬਾਨ ਜਾਪਾਨ ਦਾ ਝੰਡਾ ਸਟੇਜ ‘ਤੇ ਲਿਆਂਦਾ ਗਿਆ। ਇਸ ਤੋਂ ਬਾਅਦ ਸਾਰੇ ਦੇਸ਼ਾਂ ਦੇ ਝੰਡੇ ਸਟੇਡੀਅਮ ਵਿੱਚ ਇੱਕ ਚੱਕਰ ਵਿੱਚ ਦਿਖਾਈ ਦਿੱਤੇ। ਹੌਲੀ-ਹੌਲੀ ਅਥਲੀਟ ਵੀ ਸਟੇਡੀਅਮ ਵਿੱਚ ਆਉਣ ਲੱਗ ਪਏ। ਇਹ ਇੱਕ ਸ਼ਾਨਦਾਰ ਦ੍ਰਿਸ਼ ਸੀ, ਨਾ ਸਿਰਫ ਭਾਰਤੀਆਂ ਲਈ, ਬਲਕਿ ਇਸਨੇ ਵਿਸ਼ਵ ਦੇ ਸਾਰੇ ਲੋਕਾਂ ਦਾ ਦਿਲ ਜਿੱਤਿਆ । ਜਿਨ੍ਹਾਂ ਖਿਡਾਰੀਆਂ ਦੇ ਮੁਕਾਬਲੇ ਅੱਜ ਆਯੋਜਿਤ ਕੀਤੇ ਗਏ, ਉਨ੍ਹਾਂ ਨੂੰ ਮੈਡਲ ਵੀ ਦਿੱਤੇ ਗਏ। ਸਮਾਪਤੀ ਸਮਾਰੋਹ ਵਿੱਚ, ਟੋਕੀਓ ਦੇ ਰਾਜਪਾਲ ਯੁਰਿਕੋ ਕੋਇਕੇ ਅਤੇ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਪੈਰਿਸ ਦੀ ਮੇਅਰ ਏਨੀ ਹਿਡਾਲਗੋ ਨੂੰ ਓਲੰਪਿਕ ਝੰਡਾ ਸੌਂਪਿਆ। ਅਗਲੀਆਂ ਓਲੰਪਿਕ ਖੇਡਾਂ 2024 ਵਿੱਚ ਪੈਰਿਸ ਵਿੱਚ ਹੋਣੀਆਂ ਹਨ। ਇਸ ਦੌਰਾਨ ਆਈਫਲ ਟਾਵਰ ‘ਤੇ ਓਲੰਪਿਕ ਝੰਡਾ ਵੀ ਲਹਿਰਾਇਆ ਗਿਆ। ਸਮਾਪਤੀ ਸਮਾਰੋਹ ਵਿੱਚ ਫਰਾਂਸੀਸੀ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਤੋਂ ਬਾਅਦ ਸਟੇਡੀਅਮ ਵਿੱਚ ਫਰਾਂਸ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਤੋਂ ਬਾਅਦ ਪੈਰਿਸ ਓਲੰਪਿਕ 2024 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ। ਇਸ ਦੇ ਨਾਲ, ਅਥਲੀਟ ਆਗਾਮੀ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦੇਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਵੀਡੀਓ ਰਾਹੀਂ ਸਾਰਿਆਂ ਨੂੰ ਅਗਲੀਆਂ ਓਲੰਪਿਕਸ ਲਈ ਵਧਾਈਆਂ ਦਿੱਤੀਆਂ। ਸਮਾਪਤੀ ਸਮਾਰੋਹ ਵਿੱਚ ਬਜਰੰਗ ਪੁਨੀਆ ਨੇ ਭਾਰਤੀ ਦਲ ਦੀ ਅਗਵਾਈ ਕੀਤੀ। ਜਦੋਂ ਉਦਘਾਟਨੀ ਸਮਾਰੋਹ ਹੁੰਦਾ ਹੈ ਤਾਂ ਸਾਰੇ ਅਥਲੀਟ ਆਪਣੇ ਝੰਡੇ ਲੈ ਕੇ ਤੁਰਦੇ ਹਨ । ਪਰ ਸਮਾਪਤੀ ਸਮਾਰੋਹ ਵਿੱਚ, ਸਾਰੇ ਦੇਸ਼ਾਂ ਦੀਆਂ ਸਰਹੱਦਾਂ ਖਤਮ ਹੋ ਜਾਂਦੀਆਂ ਹਨ । ਸਮਾਪਤੀ ਸਮਾਰੋਹ ਵਿੱਚ ਦੁਨੀਆ ਭਰ ਦੇ ਅਥਲੀਟ ਇਕੱਠੇ ਮਿਲ ਕੇ ਚੱਲਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਟੋਕਿਓ ਓਲੰਪਿਕ ਖੇਡਾਂ ਤੈਅ ਸਮੇਂ ਤੋਂ ਇੱਕ ਸਾਲ ਦੇਰੀ ਨਾਲ ਕਰਵਾਈਆਂ ਗਈਆਂ। ਕਰੀਬ ਦੋ ਹਫ਼ਤੇ ਤੱਕ ਚੱਲੀਆਂ ਇਨ੍ਹਾਂ ਖੇਡਾਂ ਦੌਰਾਨ ਸਖ਼ਤ ਪਾਬੰਦੀਆਂ ਲਾਗੂ ਰਹੀਆਂ। ਕੋਰੋਨਾ ਕਾਰਨ ਖੇਡ ਮੈਦਾਨਾਂ ਵਿੱਚ ਦਰਸ਼ਕਾਂ ਨੂੰ ਬੈਠਣ ਦੀ ਆਗਿਆ ਨਹੀਂ ਸੀ। ਹੁਣ ਅਗਲੀਆਂ ਓਲੰਪਿਕ ਖੇਡਾਂ ਪੇਰਿਸ (ਫਰਾਂਸ) ਵਿਖੇ 26 ਜੁਲਾਈ 2024 ਨੂੰ ਹੋਣਗੀਆਂ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe