ਕਲਾਸ ਵਿੱਚ ਕੋਵਿਡ -19 ਦਾ ਇੱਕ ਕੇਸ ਦੀ ਪੁਸਟੀ ਹੋਣ ‘ਤੇ ਕਲਾਸ ਨੂੰ 14 ਦਿਨਾਂ ਲਈ ਮੁਅਤਲ ਅਤੇ ਕੁਆਰੰਟੀਨ, ਸਕੂਲ ਵਿੱਚ ਦੋ ਜਾਂ ਦੋ ਤੋਂ ਵੱਧ ਕੋਵਿਡ -19 ਦੇ ਕੇਸ ਪਾਏ ਜਾਣ ‘ਤੇ ਸਕੂਲ ਨੂੰ 14 ਦਿਨਾਂ ਲਈ ਰੱਖਿਆ ਜਾਵੇਗਾ ਬੰਦ
ਇੱਕ ਕੇਸ ਜਾਂ ਇੱਕ ਤੋਂ ਵੱਧ ਕੇਸ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸਕੂਲ ਕਿੰਨੀ ਸਖਤੀ ਨਾਲ ਰੋਕਥਾਮ ਉਪਾਵਾਂ ਦੀ ਪਾਲਣਾ ਕਰਦਾ ਹੈ
ਸਕੂਲ ਦੇ ਨੋਡਲ ਅਫਸਰ ਬੱਚਿਆਂ ਦੇ ਸਕ੍ਰੀਨਿੰਗ ਡਾਟਾ ਨੂੰ ਇੱਕਠਾ ਕਰਨਗੇ
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਸਾਰਸ-ਕੋਵਿਡ -2 ਦੀ ਦੂਜੀ ਲਹਿਰ ਤੋਂ ਬਾਅਦ ਸਕੂਲਾਂ ਨੂੰ ਦੁਬਾਰਾ ਖੋਲਣ ਦੇ ਮੱਦੇਨਜਰ, ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਾਰੇ ਸਿਵਲ ਸਰਜਨਾਂ ਨੂੰ ਮਾਹਰ ਕਮੇਟੀ ਵੱਲੋਂ ਸਿਫਾਰਸ ਕੀਤੇ ਐਸਓਪੀਜ ਅਨੁਸਾਰ ਸਕੂਲਾਂ ਵਿੱਚ ਕੋਵਿਡ -19 ਦੀ ਨਿਗਰਾਨੀ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ ਦਿੱਤੇ।
ਸਿਹਤ ਮੰਤਰੀ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦਰਮਿਆਨ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ, ਸਾਰੇ ਸਿਵਲ ਸਰਜਨਾਂ ਨੂੰ ਸੱਕੀ ਮਾਮਲਿਆਂ ਸਬੰਧੀ ਅੰਕੜੇ ਪ੍ਰਦਾਨ ਕਰਨ ਅਤੇ ਆਪਣੇ ਸਬੰਧਤ ਜਿਿਲਆਂ ਵਿੱਚ ਕੋਵਿਡ ਟੈਸਟ ਕਰਵਾਉਣ ਸਬੰਧੀ ਇੱਕ ਮਾਈਕਰੋ-ਪਲਾਨ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸ. ਸਿੱਧੂ ਨੇ ਕਿਹਾ ਕਿ ਸਕੂਲਾਂ ਦੇ ਪ੍ਰਬੰਧਕਾਂ ਦੀ ਇਹ ਜੰਿਮੇਵਾਰੀ ਹੈ ਕਿ ਉਹ ਆਪਣੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਕੋਵਿਡ -19 ਦੀ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕਰਨ। ਉਨਾਂ ਕਿਹਾ ਕਿ ਸਕੂਲ ਅਤੇ ਇਸ ਵਿਚਲੀਆਂ ਵਾਰ-ਵਾਰ ਛੂਹੀਆਂ ਵਾਲੀਆਂ ਸਤਹਾਂ ਦੀ ਰੋਜਾਨਾ ਸਫਾਈ ਅਤੇ ਰੋਗਾਣੂ -ਮੁਕਤ ਕਰਨ ਲਈ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਅਤੇ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸਕੂਲਾਂ ਨੂੰ “ਬਿਮਾਰ ਹੋਣ ‘ਤੇ ਘਰ ਹੀ ਰਹਿਣ” ਸਬੰਧੀ ਨੀਤੀ ਲਾਗੂ ਕਰਨੀ ਚਾਹੀਦੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਵਿਦਿਆਰਥੀ ਜਾਂ ਸਟਾਫ ਕੋਵਿਡ -19 ਮਰੀਜ਼ ਦੇ ਸੰਪਰਕ ਵਿੱਚ ਆਏ ਹਨ, ਉਹ 14 ਦਿਨ ਘਰ ਹੀ ਰਹਿਣ। ਹਾਲਾਂਕਿ ਡੈਸਕਾਂ ਦੇ ਫਾਸਲੇ ਨਾਲ, ਰੀਸੈਸ, ਬ੍ਰੇਕ ਅਤੇ ਲੰਚ ਬਰੇਕ ਨੂੰ ਪੜਾਅਵਾਰ ਢੰਗ ਨਾਲ ਵਿਵਸਥਿਤ ਕਰਕੇ, ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਕੇ ਹਰੇਕ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਸਰੀਰਕ ਦੂਰੀ ਬਣਾਈ ਜਾ ਸਕਦੀ ਹੈ ਅਤੇ ਕਲਾਸਰੂਮਾਂ ਵਿੱਚ ਚੰਗੀ ਹਵਾਦਾਰੀ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਵਾਰ ਵਾਰ ਹੱਥਾਂ ਦੀ ਸਫਾਈ ਅਤੇ ਵਾਤਾਵਰਣ ਦੀ ਸਫਾਈ ਸਬੰਧੀ ਉਪਾਅ ਕਰਨੇ ਚਾਹੀਦੇ ਹਨ।
ਸ. ਸਿੱਧੂ ਨੇ ਸਪੱਸਟ ਕੀਤਾ ਕਿ ਜੇਕਰ ਇੱਕ ਕਲਾਸ ਵਿੱਚ ਕੋਵਿਡ -19 ਦੇ ਇੱਕ ਕੇਸ ਦੀ ਪੁਸਟੀ ਹੋ ਜਾਂਦੀ ਹੈ ਤਾਂ ਕਲਾਸ ਨੂੰ 14 ਦਿਨਾਂ ਲਈ ਮੁਅਤਲ ਅਤੇ ਕੁਆਰੰਟੀਨ ਕਰ ਦਿੱਤਾ ਜਾਵੇ ਅਤੇ ਜੇਕਰ ਸਕੂਲ ਵਿੱਚ ਦੋ ਜਾਂ ਦੋ ਤੋਂ ਵੱਧ ਕੋਵਿਡ -19 ਦੇ ਕੇਸ ਪਾਏ ਜਾਂਦੇ ਹਨ ਤਾਂ ਸਕੂਲ ਨੂੰ 14 ਦਿਨਾਂ ਲਈ ਬੰਦ ਰੱਖਿਆ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਸਹਿਰ ਜਾਂ ਕਸਬੇ ਜਾਂ ਬਲਾਕ ਦੇ ਇੱਕ ਤਿਹਾਈ ਸਕੂਲ ਬੰਦ ਹਨ ਤਾਂ ਉਸ ਖੇਤਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਣ।
ਸ. ਸਿੱਧੂ ਨੇ ਲੋੜੀਂਦੇ ਰੋਕਥਾਮ ਉਪਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ ਦੀ ਨਿਯਮਤ ਰੂਪ ਵਿੱਚ ਐਂਟਰੀ ਅਤੇ ਐਗਜਿਟ ਪੁਆਇੰਟਾਂ ਤੇ ਗੈਰ-ਸੰਪਰਕੀ ਥਰਮੋਮੀਟਰਾਂ ਰਾਹੀਂ ਜਾਂਚ ਕੀਤੀ ਜਾਵੇ ਅਤੇ ਕੋਵਿਡ -19 ਦੇ ਸ਼ੱਕੀ ਮਾਮਲਿਆਂ ਦਾ ਪਤਾ ਲਗਾਉਣ ਲਈ ਇਨਫਲੂਐਂਜਾ ਵਰਗੀ ਬਿਮਾਰੀ ਲਈ ਸਿੰਡਰੋਮਿਕ ਸਰਵੀਲੈਂਸ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸ਼ੱਕੀ ਮਾਮਲਿਆਂ ਵਾਲੇ ਵਿਦਿਆਰਥੀਆਂ/ਸਟਾਫ ਨੂੰ ਘਰ ਭੇਜਿਆ ਜਾਵੇ ਅਤੇ ਕੋਵਿਡ -19 ਦੀ ਜਾਂਚ ਕੀਤੇ ਜਾਣ ਉਪਰੰਤ ਜਦੋਂ ਉਨਾਂ ਦਾ ਟੈਸਟ ਨੈਗੇਟਿਵ ਜਾਂ ਲੱਛਣ ਨਾ ਆਉਣ ਤਦ ਹੀ ਸਕੂਲ ਆਉਣ ਦੀ ਇਜਾਜਤ ਦਿੱਤੀ ਜਾਵੇ। ਜੇ ਟੈਸਟ ਪਾਜ਼ੇਟਿਵ ਹੋਵੇ ਤਾਂ ਵਿਅਕਤੀ ਨੂੰ ਇਕਾਂਤਵਾਸ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਕੋਵਿਡ -19 ਇਲਾਜ ਪ੍ਰੋਟੋਕੋਲ ਦੇ ਅਨੁਸਾਰ ਇਲਾਜ ਕੀਤਾ ਜਾਣਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ -19 ਪ੍ਰੋਟੋਕੋਲ ਅਨੁਸਾਰ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਅਤੇ ਉਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਅਧਿਆਪਕ ਵਲੋਂ ਗੈਰਹਾਜ਼ਰ ਵਿਦਿਆਰਥੀਆਂ ਨੂੰ ਇਨਫਲੂਐਂਜਾ ਵਰਗੀ ਬਿਮਾਰੀ ਦੇ ਲੱਛਣਾਂ ਬਾਰੇ ਪੁੱਛਗਿੱਛ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਦਿਨ ਗੈਰਹਾਜਰ ਜਾਂ ਘਰ ਭੇਜਣ ਵਾਲੇ ਇਨਫਲੂਐਂਜਾ ਨਾਲ ਪੀੜਤ ਵਿਦਿਆਰਥੀਆਂ ਦੀ ਗਿਣਤੀ ਸਕੂਲ ਦੀ ਕੁੱਲ ਹਾਜਰੀ ਦੇ 5 ਫੀਸਦੀ ਤੱਕ ਪਹੁੰਚ ਜਾਂਦੀ ਹੈ ਤਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਬਿਮਾਰੀ ਫੈਲਣ ਦੇ ਖਦਸ਼ੇ ਲਈ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਇਕੋ ਜਮਾਤ ਦੇ ਤਿੰਨ ਜਾਂ ਵੱਧ ਵਿਦਿਆਰਥੀ ਇਨਫਲੂਐਂਜਾ ਵਰਗੀ ਬਿਮਾਰੀ ਕਾਰਨ ਸਕੂਲ ਤੋਂ ਗੈਰਹਾਜਰ ਹੋਣ ਜਾਂ ਕਿਸੇ ਦਿਨ ਘਰ ਭੇਜਿਆ ਜਾਂਦਾ ਹੈ ਤਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।
ਸ. ਸਿੱਧੂ ਨੇ ਕਿਹਾ ਕਿ ਇੱਕ ਕੇਸ ਜਾਂ ਇੱਕ ਤੋਂ ਵੱਧ ਕੇਸ ਫੈਲਣ ਦੀ ਸੰਭਾਵਨਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਸਕੂਲ ਵਿੱਚ ਕਿੰਨੀ ਸਖਤੀ ਨਾਲ ਉਪਚਾਰ/ਰੋਕਥਾਮ ਉਪਾਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਕੂਲ ਵਿੱਚ ਇੱਕ ਨੋਡਲ ਅਫਸਰ ਲਾਜ਼ਮੀ ਹੋਣਾ ਚਾਹੀਦਾ ਹੈ ਜੋ ਪੂਰੇ ਸਕੂਲ ਦਾ ਸਕ੍ਰੀਨਿੰਗ ਡੇਟਾ ਇਕੱਠਾ ਕਰੇਗਾ ਜਿਵੇਂ ਕਿ ਪਾਏ ਗਏ ਸ਼ੱਕੀ ਕੇਸਾਂ ਦੀ ਗਿਣਤੀ, ਟੈਸਟ ਕੀਤੇ ਗਏ ਪਾਜ਼ੇਟਿਵ ਸ਼ੱਕੀ ਮਾਮਲਿਆਂ ਦੀ ਗਿਣਤੀ ਆਦਿ। ਉਹ ਰੋਜ਼ਾਨਾ ਜਿਲਾ ਪ੍ਰਸ਼ਾਸਨ ਨੂੰ ਰਿਪੋਰਟ ਕਰੇਗਾ।
ਬੱਚਿਆਂ ਵਿੱਚ ਕੋਵਿਡ -19 ਦੇ ਸੰਚਾਰ ਨੂੰ ਘਟਾਉਣ ਲਈ ਟੈਸਟਿੰਗ ਰਣਨੀਤੀ ਦੀ ਮਹੱਤਤਾ ਵੱਲ ਇਸ਼ਾਰਾ ਕਰਦਿਆਂ ਉਨਾਂ ਕਿਹਾ ਕਿ ਟੈਸਟਿੰਗ ਰਣਨੀਤੀ ਦੀ ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਕੋਵਿਡ-19 ਦੇ ਲੱਛਣਾ ਵਾਲੇ ਕਿਸੇ ਵੀ ਵਿਦਿਆਰਥੀ ਜਾਂ ਸਕੂਲ ਸਟਾਫ ਲਈ ਰੈਪਿਡ ਐਂਟੀਜੇਨ ਟੈਸਟਿੰਗ ਅਤੇ ਆਰ.ਟੀ.ਪੀ.ਸੀ.ਆਰ. ਟੈਸਟਿੰਗ ਦੀ ਸਹੂਲਤ ਉਪਲਬਧ ਕੀਤੀ ਜਾਵੇ। ਉਨਾਂ ਕਿਹਾ ਕਿ ਕਿਉਂਕਿ ਬੱਚਿਆਂ ਦਾ ਨਾਸੋਫੈਰਨਜੀਅਲ ਸੈਂਪਲ ਲੈਣ ਲਈ ਵਿਸ਼ੇਸ਼ ਤਜਰਬੇ ਦੀ ਲੋੜ ਹੁੰਦੀ ਹੈ ਇਸ ਲਈ ਸਕੂਲ ਪ੍ਰਸ਼ਾਸਨ ਵਲੋਂ ਬੱਚਿਆਂ ਅਤੇ ਸਟਾਫ ਦੀ ਜਾਂਚ ਲਈ ਸਥਾਨਕ ਜਾਂਚ ਕੇਂਦਰਾਂ ਦੀ ਪਛਾਣ ਕਰਕੇ ਤਾਲਮੇਲ ਬਣਾ ਕੇ ਰੱਖਿਆ ਜਾਵੇ।
ਸ. ਸਿੱਧੂ ਨੇ ਕਿਹਾ ਕਿ ਸਕੂਲਾਂ ਦਾ ਨਾ ਸਿਰਫ ਸਿੱਖਿਆ ‘ਤੇ ਬਲਕਿ ਸਿਹਤ ਅਤੇ ਵਿਕਾਸ ‘ਤੇ ਵੀ ਸਕਾਰਾਤਮਕ ਪ੍ਰਭਾਵ ਹੁੰਦਾ ਹੈ। ਇਸ ਲਈ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਦੇ ਨਾਲ ਪੜਾਈ ਪੂਰੀ ਕਰਨ ਦੇ ਨਾਲ-ਨਾਲ ਪੋਸ਼ਣ ਸੇਵਾਵਾਂ (ਮਿਡ-ਡੇ-ਮੀਲ) ਉਪਲਬਧ ਕਰਾਉਣ ਅਤੇ ਸਮਾਜਿਕ ਸਾਂਝ ਦਾ ਅਨੰਦ ਲੈਣ ਦਾ ਵੀ ਮੌਕਾ ਦਿੱਤਾ ਹੈ।