Wednesday, September 25, 2024
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0

ਚੰਡੀਗੜ੍ਹ / ਮੋਹਾਲੀ

ਪੰਜਾਬ ਨੇ ਸਥਾਈ ਸਹਿਰਾਂ ਅਤੇ ਭਾਈਚਾਰਿਆਂ ਲਈ ਸਥਾਈ ਵਿਕਾਸ ਟੀਚੇ ਇੰਡੀਆ ਇੰਡੈਕਸ ਵਿੱਚ ਪਹਿਲਾ ਰੈਂਕ ਕੀਤਾ ਹਾਸਲ

August 05, 2021 09:13 PM
 
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਨੇ ਸਥਾਈ ਸ਼ਹਿਰਾਂ ਅਤੇ ਭਾਈਚਾਰਿਆਂ ਲਈ ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ 2020-21 ਵਿੱਚ ਦੇਸ਼ ਭਰ ਦੇ ਰਾਜਾਂ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ 68 ਅੰਕਾਂ ਨਾਲ ਫਰੰਟ ਰਨਰ ਸੂਚੀ ਵਿੱਚ ਸਾਮਲ ਹੋਇਆ।
 
ਇਹ ਜਾਣਕਾਰੀ ਅੱਜ ਇੱਥੇ ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ-2020-21 ਅਨੁਸਾਰ ਸੂਬੇ ਦੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਉਪਰੰਤ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦਿੱਤੀ।
 
ਸਬੰਧਤ ਵਿਭਾਗਾਂ ਦੇ ਪ੍ਰਸਾਸਕੀ ਸਕੱਤਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਸ ਵਿੱਚ 22 ਸੂਚਕ ਸਨ ਜਿੱਥੇ ਸੂਬੇ ਦੀ ਕਾਰਗੁਜਾਰੀ/ਸੂਚਕਾਂਕ ਸਕੋਰ 100 ਰਿਹਾ। ਇਹਨਾਂ ਵਿੱਚ ਮੁੱਖ ਸੂਚਕ ਜਿਵੇਂ ’ਟੀਚੇ ਅਨੁਸਾਰ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨਿਆਂ ਦੀ ਪ੍ਰਤੀਸਤਤਾ (ਐਸ.ਬੀ.ਐਮ.(ਜੀ))’, ’ਸੈਕੰਡਰੀ ਪੱਧਰ ’ਤੇ ਵਿਦਿਆਰਥੀ-ਅਧਿਆਪਕ ਅਨੁਪਾਤ (9ਵੀਂ-10ਵੀਂ ਜਮਾਤ)’, ’ਇਲੈਕਟ੍ਰੀਫਾਈਡ ਘਰਾਂ ਦੀ ਪ੍ਰਤੀਸਤਤਾ’, ’ਖੁੱਲੇ ਵਿੱਚ ਸੌਚ ਮੁਕਤ ਹੋਣ ਦੀ ਪੁਸਟੀ ਕੀਤੇ ਗਏ ਜ਼ਿਲਿਆਂ ਦੀ ਪ੍ਰਤੀਸਤਤਾ (ਐਸ.ਬੀ.ਐਮ.(ਜੀ))’ ਅਤੇ ’ਟੀਚੇ ਅਨੁਸਾਰ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨਿਆਂ ਦੀ ਪ੍ਰਤੀਸਤਤਾ’ ਆਦਿ ਸ਼ਾਮਲ ਹੈ।
 
ਮੀਟਿੰਗ ਦੌਰਾਨ ਕੁਝ ਪ੍ਰਸਾਸਕੀ ਸਕੱਤਰਾਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸੂਚਕਾਂ ਲਈ ਲਏ ਗਏ ਅੰਕੜੇ ਨਵੀਨਤਮ ਰੁਝਾਨਾਂ ’ਤੇ ਅਧਾਰਤ ਨਹੀਂ ਸਨ। ਉਨਾਂ ਨੇ ਅੱਗੇ ਦੱਸਿਆ ਕਿ ਮੌਜੂਦਾ ਹਾਲਾਤ ਅਨੁਸਾਰ ਐਸ.ਡੀ.ਜੀ. ਇੰਡੀਆ ਇੰਡੈਕਸ 2020-21 ਲਈ ਵਰਤੇ ਜਾਣ ਵਾਲੇ ਅੰਕੜਿਆਂ ਵਿੱਚ ਮਹੱਤਵਪੂਰਣ ਸੁਧਾਰ ਹੋਇਆ ਹੋਵੇਗਾ। ਸ੍ਰੀਮਤੀ ਮਹਾਜਨ ਨੇ ਸਾਰੇ ਪ੍ਰਸਾਸਕੀ ਸਕੱਤਰਾਂ ਨੂੰ ਅੰਕੜਿਆਂ ਵਿੱਚ ਸੋਧ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਦੇ ਨਿਰਦੇਸ ਦਿੱਤੇ।
 
ਇਸ ਮੀਟਿੰਗ ਵਿੱਚ ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਜੰਗਲਾਤ ਅਤੇ ਜੰਗਲੀ ਜੀਵ, ਗ੍ਰਹਿ ਮਾਮਲੇ, ਕਿਰਤ, ਮਾਲ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਉਚੇਰੀ ਸਿੱਖਿਆ, ਉਦਯੋਗ ਅਤੇ ਵਣਜ, ਸਾਇੰਸ ਤਕਨਾਲੋਜੀ ਅਤੇ ਵਾਤਾਵਰਣ, ਸਮਾਜਿਕ ਸੁਰੱਖਿਆ, ਟਰਾਂਸਪੋਰਟ, ਜਲ ਸਰੋਤ, ਸਿਹਤ ਅਤੇ ਪਰਿਵਾਰ ਭਲਾਈ, ਜਲ ਸਪਲਾਈ ਅਤੇ ਸੈਨੀਟੇਸਨ, ਸਕੂਲ ਸਿੱਖਿਆ, ਬਿਜਲੀ ਅਤੇ ਸਥਾਨਕ ਸਰਕਾਰਾਂ ਦੇ ਪ੍ਰਸਾਸਕੀ ਸਕੱਤਰ ਮੌਜੂਦ ਸਨ।
 

Have something to say? Post your comment

Subscribe