ਟੋਕੀਓ : ਉਲੰਪਿਕਸ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾਇਆ। ਦੂਜੇ ਕੁਆਰਟਰ ਵਿੱਚ 3-1 ਨਾਲ ਪਿੱਛੇ ਰਹਿਣ ਮਗਰੋਂ ਭਾਰਤ ਨੇ ਵਾਪਸੀ ਕੀਤੀ ਅਤੇ ਲਗਾਤਾਰ ਚਾਰ ਗੋਲ ਕੀਤੇ। ਭਾਰਤ ਲਈ ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰ ਪਾਲ ਸਿੰਘ ਨੇ ਗੋਲ ਕੀਤੇ। ਹਾਲਾਂਕਿ, ਚੌਥੇ ਕੁਆਰਟਰ ਵਿੱਚ ਜਰਮਨੀ ਨੇ ਇੱਕ ਹੋਰ ਗੋਲ ਕੀਤਾ ਅਤੇ ਸਕੋਰ 5-4 ਕਰ ਦਿੱਤਾ। ਪਹਿਲੀ ਕੁਆਰਟਰ ਵਿੱਚ ਜਰਮਨੀ ਦੀ ਚੜਤ ਰਹੀ ਪਰ ਆਖਰ ਉਹ ਹਾਰ ਗਏ। ਜਰਮਨ ਟੀਮ ਨੇ ਮੈਚ ਦੇ ਪਹਿਲੇ ਹੀ ਮਿੰਟ ਵਿੱਚ ਇੱਕ ਗੋਲ ਕਰਕੇ ਲੀਡ ਹਾਸਲ ਕਰ ਲਈ। ਇਥੇ ਦਸ ਦਈਏ ਕਿ ਭਾਰਤ ਦੀ ਹਾਕੀ ਟੀਮ ਨੂੰ ਓਲੰਪਿਕ ਵਿੱਚ ਆਖਰੀ ਤਮਗਾ 1980 ਵਿੱਚ ਮਾਸਕੋ ਵਿੱਚ ਮਿਲਿਆ ਸੀ, ਜਦੋਂ ਟੀਮ ਨੇ ਵਾਸੁਦੇਵਨ ਭਾਸਕਰਨ ਦੀ ਕਪਤਾਨੀ ਵਿੱਚ ਸੋਨ ਤਮਗਾ ਜਿੱਤਿਆ ਸੀ।