ਹਾਈ ਬਲੱਡ ਪ੍ਰੈਸ਼ਰ: ਇਹਨਾਂ ਤਰਲ ਪਦਾਰਥਾਂ ਨੂੰ ਬਣਾਉਣ ਲਈ ਚੀਨੀ ਅਤੇ ਕੈਫਿਨ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਜ਼ਿਆਦਾ ਚੀਨੀ ਵਜ਼ਨ ਵਧਾਉਣ ਅਤੇ ਬਲੱਡ ਪ੍ਰੈਸ਼ਰ ਵਿਚ ਵਾਧੇ ਦਾ ਕਰਨ ਬਣੀ ਹੈ ਅਤੇ ਇਸੇ ਤਰ੍ਹਾਂ ਕੈਫਿਨ ਵੀ ਅਸਾਧਾਰਣ ਰੂਪ ਵਿਚ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ।
ਬਲੱਡ ਸ਼ੂਗਰ: ਇਹਨਾਂ ਡ੍ਰਿੰਕਸ ਵਿਚ ਜ਼ਿਆਦਾ ਸ਼ੂਗਰ ਹੋਣ ਦੇ ਕਾਰਨ ਬਲੱਡ ਸ਼ੂਗਰ ਦੇ ਅਸੰਤੁਲਨ ਦੀ ਸੰਭਾਵਨਾ ਹੁੰਦੀ ਹੈ, ਜਿਸ ਨਾਲ ਤੁਹਾਨੂੰ ਦੋ ਤਰਾਂ ਦੀ ਸ਼ੂਗਰ ਹੋ ਸਕਦੀ ਹੈ।
ਨੀਂਦ ਘੱਟ ਆਉਣਾ: ਕੈਫਿਨ ਅਕਸਰ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਦਿਨ ਵਿਚ ਐਨਰਜੀ ਡ੍ਰਿੰਕਸ ਦਾ ਹੈਵੀ ਡੋਜ਼ ਲਿਆ ਜਾਵੇ ਤਾਂ ਅਸਾਨੀ ਨਾਲ ਨੀਂਦ ਨਹੀਂ ਆਵੇਗੀ। ਕੈਫਿਨ ਨੀਂਦ ਨਾ ਆਉਣ ਅਤੇ ਘਬਰਾਹਟ ਦਾ ਕਾਰਨ ਬਣ ਸਕਦਾ ਹੈ। ਅਮਰੀਕੀ ਫੌਜ ਵੱਲੋਂ ਕੀਤੇ ਗਏ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇਕ ਦਿਨ ਵਿਚ ਤਿੰਨ ਐਨਰਜੀ ਡ੍ਰਿੰਕਸ ਪੀਣ ਨਾਲ ਔਸਤਨ ਚਾਰ ਘੰਟੇ ਜਾਂ ਉਸ ਤੋਂ ਘੱਟ ਸਮੇਂ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ।
ਪੇਟ ਦੀ ਸਮੱਸਿਆ: ਇਹਨਾਂ ਤਰਲ ਪਦਾਰਥਾਂ ਵਿਚ ਜ਼ਿਆਦਾ ਚੀਨੀ ਹੋਣ ਦੇ ਚਲਦਿਆਂ ਪੇਟ ਵਿਚ ਜਲਣ ਅਤੇ ਦਰਦ ਆਦਿ ਦੀ ਸਮੱਸਿਆ ਵੀ ਹੋ ਸਕਦੀ ਹੈ।
ਕੈਲਸ਼ੀਅਮ ਦੀ ਕਮੀ: ਕੈਫਿਨ ਵਾਲੇ ਤਰਲ ਪਦਾਰਥਾਂ ਨੂੰ ਹੱਡੀਆਂ ਅਤੇ ਕੈਲਸ਼ੀਅਮ ਲਈ ਵੀ ਨੁਕਸਾਨਦਾਇਕ ਦੱਸਿਆ ਗਿਆ ਹੈ। ਇਸ ਨਾਲ ਹੱਡੀਆਂ ਦੀ ਸੱਟ ਅਤੇ ਫਰੈਕਚਰ ਦਾ ਖਤਰਾ ਵੱਧ ਜਾਂਦਾ ਹੈ। ਐਨਰਜੀ ਡ੍ਰਿੰਕਸ ਦੀ ਜ਼ਿਆਦਾ ਵਰਤੋਂ ਨਾਲ ਦੰਦਾਂ ‘ਤੇ ਵੀ ਬੁਰਾ ਅਸਰ ਹੁੰਦਾ ਹੈ।