Thursday, November 14, 2024
 

ਸੰਸਾਰ

ਮਾਨ ਵਾਲੀ ਗੱਲ : ਹੁਣ ਭਾਰਤ ਦੀ ਇਕ ਹੋਰ ਧੀ ਕਰੇਗੀ ਪੁਲਾੜ ਦੀ ਯਾਤਰਾ

July 04, 2021 10:42 PM

11 ਜੁਲਾਈ ਨੂੰ ਸਿਰੀਸ਼ਾ ਬਾਂਦਲਾ ਪੰਜ ਹੋਰ ਸਾਥੀਆਂ ਨਾਲ ਹੋਵੇਗੀ ਰਵਾਨਾ

ਵਾਸ਼ਿੰਗਟਨ : ਵਰਜਿਨ ਗੈਲੈਕਟਿਕ ਦਾ ਮਾਲਕ ਅਤੇ ਪ੍ਰਸਿੱਧ ਉਦਯੋਗਪਤੀ ਰਿਚਰਡ ਬ੍ਰੈਨਸਨ ਪੁਲਾੜ ਦੀ ਯਾਤਰਾ ਲਈ 11 ਜੁਲਾਈ ਨੂੰ ਪੁਲਾੜ ਲਈ ਰਵਾਨਾ ਹੋਣਗੇ। ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਮੂਲ ਦੀ ਸਿਰੀਸ਼ਾ ਬਾਂਦਲਾ ਵੀ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਵਰਜਿਨ ਗੈਲੈਕਟਿਕ ਕੰਪਨੀ ਵਿਚ ਸਰਕਾਰੀ ਮਾਮਲਿਆਂ ਅਤੇ ਖੋਜ ਨਾਲ ਜੁੜੀ ਇਕ ਅਧਿਕਾਰੀ ਹੈ।

5 ਹੋਰ ਯਾਤਰੀ ਰਿਚਰਡ ਨਾਲ ਪੁਲਾੜ ’ਤੇ ਜਾ ਰਹੇ ਹਨ। ਭਾਰਤ ਵਿਚ ਪੈਦਾ ਹੋਈ ਸਿਰੀਸ਼ਾ ਦੂਜੀ ਮਹਿਲਾ ਹੈ ਜੋ ਪੁਲਾੜ ਦੀ ਇਕ ਖ਼ਤਰਨਾਕ ਯਾਤਰਾ ’ਤੇ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ ਹੈ। ਸਿਰੀਸ਼ਾ ਬਾਂਦਲਾ ਪੁਲਾੜ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਮੂਲ ਦੀ ਔਰਤ ਹੋਵੇਗੀ। ਇਸ ਤੋਂ ਪਹਿਲਾਂ ਕਲਪਨਾ ਚਾਵਲਾ ਪੁਲਾੜ ਵਿਚ ਗਈ ਸੀ ਅਤੇ ਬਦਕਿਸਮਤੀ ਨਾਲ ਸਪੇਸ ਸ਼ਟਲ ਕੋਲੰਬੀਆ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਸਿਰੀਸ਼ਾ ਬਾਂਦਲਾ ਸਾਲ 2015 ਵਿਚ ਵਰਜਿਨ ਵਿਚ ਸ਼ਾਮਲ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਪਿਛੇ ਮੁੜ ਕੇ ਨਹੀਂ ਵੇਖਿਆ।

B&B E-Mart100 Pcs of Glass Marbels with Shooter Unique ( Multi Color )

ਸਿਰੀਸ਼ਾ ਬਾਂਦਲਾ ਵਰਜਿਨ ਆਰਬਿਟ ਦੇ ਵਾਸ਼ਿੰਗਟਨ ਦੇ ਕੰਮਕਾਜ ਵੀ ਕਰਦੀ ਹੈ। ਉਨ੍ਹਾਂ ਜਾਰਜਟਾਊਨ ਯੂਨੀਵਰਸਿਟੀ ਤੋਂ ਐਮਬੀਏ ਕੀਤਾ ਹੈ। ਕਲਪਨਾ ਚਾਵਲਾ ਤੋਂ ਬਾਅਦ ਸਿਰੀਸ਼ਾ ਦੂਜੀ ਭਾਰਤੀ ਮੂਲ ਦੀ ਔਰਤ ਹੈ ਜੋ ਪੁਲਾੜ ਵਿਚ ਕਦਮ ਰੱਖਣ ਜਾ ਰਹੀ ਹੈ। ਰਾਕੇਸ਼ ਸ਼ਰਮਾ ਭਾਰਤ ਦੀ ਤਰਫ਼ੋਂ ਤੋਂ ਪੁਲਾੜ ’ਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ। ਇਸ ਤੋਂ ਬਾਅਦ ਕਲਪਨਾ ਚਾਵਲਾ ਗਈ ਸੀ। ਉਸੇ ਸਮੇਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ ਵੀ ਪੁਲਾੜ ਵਿਚ ਕਦਮ ਰਖਿਆ ਸੀ।

BUYBOXEE My Happy House Building Blocks Toys for Kids , Boys & Girls with Attractive Windows and Smooth Rounded Edges (72 Blocks + 35 Windows) (for Age 3+ Years)

ਬਰੇਨਸਨ ਦੀ ਕੰਪਨੀ ਨੇ ਐਲਾਨ ਕੀਤਾ ਕਿ ਅਗਲੀ ਪੁਲਾੜ ਉਡਾਣ 11 ਜੁਲਾਈ ਨੂੰ ਹੋਵੇਗੀ ਅਤੇ ਇਸਦੇ ਸੰਸਥਾਪਕ ਸਣੇ ਛੇ ਲੋਕ ਉਸ ਉਡਾਣ ਦਾ ਹਿੱਸਾ ਹੋਣਗੇ। ਇਹ ਪੁਲਾੜੀ ਜਹਾਜ਼ ਨਿਊ ਮੈਕਸੀਕੋ ਤੋਂ ਰਵਾਨਾ ਹੋਵੇਗਾ ਜਿਸ ਵਿਚ ਚਾਲਕ ਦਲ ਦੇ ਸਾਰੇ ਮੈਂਬਰ ਕੰਪਨੀ ਦੇ ਕਰਮਚਾਰੀ ਹੋਣਗੇ। ਵਰਜਿਨ ਗੈਲੈਕਟਿਕ ਲਈ ਇਹ ਚੌਥੀ ਪੁਲਾੜ ਉਡਾਣ ਹੋਵੇਗੀ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

ट्रम्प ने पुतिन से बात की, उन्हें यूक्रेन युद्ध को न बढ़ाने की सलाह दी: रिपोर्ट

ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕੈਨੇਡਾ 'ਚ ਗ੍ਰਿਫਤਾਰ

ਦੇਖੋ, ਡੋਨਾਲਡ ਟਰੰਪ ਦੀ ਪੁਰਾਣੀ Video ਆਈ ਸਾਹਮਣੇ

मुल्तान में AQI अभी भी 1,900 से अधिक, पाकिस्तान भयावह धुंध से जूझ रहा है

Pakistan : ਟਰੇਨ ਦਾ ਇੰਤਜ਼ਾਰ : ਅਚਾਨਕ ਧਮਾਕਾ, CCTV ਵੀਡੀਓ ਵੇਖੋ

IRCC closes the Student Direct Stream, effective immediately

अमेरिकी राष्ट्रपति चुनाव के बारे में 10 रोचक तथ्य

ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ, ਤਾਲਾਬੰਦੀ ਸ਼ੁਰੂ

 
 
 
 
Subscribe