ਕਰਾਚੀ : ਵੀਡੀਓ ਸ਼ੇਅਰਿੰਗ ਐਪ ਟਿਕਟੌਕ 'ਤੇ ਸਿੰਧ ਹਾਈ ਕੋਰਟ ਦੇ ਹੁਕਮਾਂ 'ਤੇ ਇਕ ਵਾਰ ਫਿਰ ਪਾਕਿਸਤਾਨ 'ਤੇ ਪਾਬੰਦੀ ਲਗਾਈ ਗਈ ਹੈ। ਇਹ ਤੀਜੀ ਵਾਰ ਹੈ ਜਦੋਂ ਐਪ 'ਤੇ "ਇਤਰਾਜ਼ਯੋਗ ਸਮੱਗਰੀ" ਉੱਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ : ਸੜਕ ਹਾਦਸੇ 'ਚ 9 ਦੀ ਮੌਤ
ਪਾਕਿਸਤਾਨ ਦੂਰਸੰਚਾਰ ਅਥਾਰਟੀ ਨੇ ਹੁਕਮ ਦਿੱਤੇ ਹਨ ਕਿ ਇਸ ਐਪ ਨੂੰ ਤੁਰੰਤ ਬੈਨ ਕੀਤਾ ਜਾਵੇ। ਅਟਾਰਨੀ ਜਨਰਲ ਅਤੇ ਹੋਰਾਂ ਨੂੰ 8 ਜੁਲਾਈ ਲਈ ਨੋਟਿਸ ਜਾਰੀ ਕੀਤੇ ਗਏ ਹਨ। ਬੈਰਿਸਟਰ ਅਸਦ ਅਸ਼ਫਾਕ ਅਤੇ ਐਡਵੋਕੇਟ ਮਾਜ਼ ਵਾਹਿਦ ਨੇ ਪਟੀਸ਼ਨ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : ਕੋਸਟ ਗਾਰਡ ਭਰਤੀ ਲਈ ਹੋ ਜਾਓ ਤਿਆਰ, ਨੋਟੀਫਿਕਸ਼ਨ ਜਾਰੀ
ਉਸ ਨੇ ਦਾਅਵਾ ਕੀਤਾ ਕਿ ਇਸ 'ਤੇ ਅਨੈਤਿਕ ਅਤੇ ਐਂਟੀ ਇਸਲਾਮਿਕ ਸਮੱਗਰੀ ਸਾਂਝੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੀਟੀਏ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਸਤਲੁਜ ਦਰਿਆ 'ਚ ਰੁੜ੍ਹਿਆ ਨੌਜਵਾਨ
ਜ਼ਿਕਰਯੋਗ ਹੈ ਕਿ ਵੀਡੀਓ-ਸ਼ੇਅਰਿੰਗ ਐਪ ਨੂੰ ਪਹਿਲੀ ਵਾਰ 9 ਅਕਤੂਬਰ, 2020 ਅਤੇ ਦੂਜੀ ਵਾਰ 11 ਮਾਰਚ ਨੂੰ ਆਪਣੀ "ਅਸ਼ਲੀਲ ਅਤੇ ਅਨੈਤਿਕ" ਸਮੱਗਰੀ ਸ਼ੇਅਰ ਕਰਨ ਦੇ ਮੱਦੇਨਜ਼ਰ ਪਾਕਿਸਤਾਨ ਵਿੱਚ ਬਲੌਕ ਕੀਤਾ ਗਿਆ ਸੀ। ਪੀਟੀਏ ਨੇ ਕਿਹਾ ਕਿ ਇਸ ਨੇ ਐਪ ਨੂੰ ਆਖਰੀ ਨੋਟਿਸ ਜਾਰੀ ਕੀਤਾ ਸੀ ਅਤੇ ਜਵਾਬ ਦੇਣ ਲਈ ਕਿਹਾ ਸੀ। ਟਿਕਟੌਕ ਪੀਟੀਏ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਵਿਚ ਅਸਫਲ ਰਿਹਾ ਹੈ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ