ਫ਼ਿਰੋਜ਼ਪੁਰ : ਕਸਬਾ ਆਰਿਫ਼ਕੇ ਦੇ ਨਜ਼ਦੀਕੀ ਪਿੰਡ ਬੰਡਾਲਾ ਵਿਖੇ ਮੇਲਾ ਦੇਖਣ ਗਏ ਪੰਜ ਲੜਕੇ ਨਜ਼ਦੀਕ ਪੈਂਦੇ ਸਤਲੁਜ ਦਰਿਆ 'ਤੇ ਨਹਾਉਣ ਚਲੇ ਗਏ , ਜਿਨ੍ਹਾਂ ਵਿਚੋਂ ਇਕ ਲੜਕਾ ਦਰਿਆ ਦੇ ਡੂੰਘੇ ਪਾਣੀ ਚ ਰੁੜ੍ਹ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕਾਮਲਵਾਲਾ ਉਰਫ ਚੰਦੇਵਾਲੀ ਦਾ ਲੜਕਾ ਨਸੀਬ ਸਿੰਘ (15) ਪੁੱਤਰ ਜਾਰਗ ਆਪਣੇ ਸਾਥੀਆਂ ਨਾਲ ਪਿੰਡ ਬੰਡਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਵੀਰ ਸਿੰਘ ਵਿਖੇ ਮੇਲਾ ਦੇਖਣ ਗਿਆ ਸੀ , ਜਿਥੇ ਉਹ ਆਪਣੇ ਸਾਥੀਆਂ ਨਾਲ ਸਤਲੁਜ ਦਰਿਆ 'ਚ ਨਹਾਉਣ ਚਲਾ ਗਿਆ ਤੇ ਦਰਿਆ ਵਿਚ ਰੁੜ੍ਹ ਗਿਆ।