ਕੈਨਬਰਾ : ਇਕ ਸਰਵੇ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਵਿਚ ਕੰਮ-ਕਾਰ ਕਰਨ ਦੀ ਰੂਚੀ ਵਿਚ 50 ਸਾਲ ਤੋਂ ਵੱਧ ਉਮਰ ਦੇ ਚਾਰ ਆਸਟ੍ਰੇਲੀਆਈ ਲੋਕਾਂ ਵਿਚੋਂ ਇੱਕ ਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਵਿੱਤੀ ਅਤੇ ਸਮਾਜਿਕ ਕਾਰਨਾਂ ਕਰ ਕੇ ਕਦੇ ਸੇਵਾ ਮੁਕਤ ਹੋਣਗੇ। ਕੋਟਾ (COTA)ਫੈਡਰੇਸ਼ਨ ਦੇ ਚੇਅਰਪਰਸਨ, ਜੋਆਨ ਹਿਊਜੇਸ ਨੇ ਕਿਹਾ ਬਜ਼ੁਰਗ ਆਸਟ੍ਰੇਲੀਆਈ ਲੋਕ ਸਮਾਜਿਕ ਸੰਪਰਕ ਲਈ ਕੰਮ ਕਰਨਾ ਜਾਰੀ ਰੱਖਣਾ ਪਸੰਦ ਕਰ ਰਹੇ ਸਨ। ਰਿਪੋਰਟ ਮੁਤਾਬਕ ਨਿਊਗੇਟ ਰਿਸਰਚ ਫੌਰ ਦੀ COTA ਫੈਡਰੇਸ਼ਨ ਦੁਆਰਾ ਕੀਤੇ ਗਏ ਸਰਵੇ ਵਿਚ ਪਾਇਆ ਗਿਆ ਕਿ ਬਜ਼ੁਰਗ ਆਸਟ੍ਰੇਲੀਆਈ ਕੰਮ ਕਰਨਾ ਜਾਰੀ ਰੱਖਣ ਦੀ ਯੋਜਨਾ ਬਣਾ ਰਹੇ ਹਨ। ਸਰਵੇ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ 65 ਸਾਲ ਦੀ ਉਮਰ ਦੇ 49 ਫ਼ੀਸਦੀ ਆਸਟ੍ਰੇਲੀਆਈ ਸੇਵਾਮੁਕਤ ਹੋ ਗਏ ਹਨ, ਜੋ ਕਿ 2018 ਵਿਚ 60 ਫ਼ੀਸਦੀ ਤੋਂ ਘੱਟ ਹਨ। 2018 ਤੋਂ ਸੇਵਾਮੁਕਤ ਹੋਏ 66-74 ਉਮਰ ਵਰਗ ਦੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਪਰ ਰਿਪੋਰਟ ਨੇ ਇਸ ਸਥਿਤੀ ਲਈ ਕੋਰੋਨਾ ਵਾਇਰਸ ਮਹਾਮਾਰੀ ਦੇ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਨੇ ਲੋਕਾਂ ਨੂੰ ਛੇਤੀ ਰਿਟਾਇਰਮੈਂਟ ਲੈਣ ਲਈ ਮਜਬੂਰ ਕੀਤਾ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ