ਲਾਹੌਰ : ਸਥਾਨਕ ਜੌਹਰ ਟਾਉਨ ਰਿਹਾਇਸ਼ੀ ਇਲਾਕੇ ਵਿੱਚ ਬੰਬ ਧਮਾਕਾ ਹੋਇਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 16 ਜ਼ਖਮੀਂ ਹੋਏ ਹਨ ।
ਇਹ ਵੀ ਪੜ੍ਹੋ : ਕੋਰੋਨਾ ਪਾਬੰਦੀਆਂ ਮਗਰੋਂ ਹੁਣ ਚਲਣਗੀਆਂ ਇਹ ਰੇਲ ਗੱਡੀਆਂ
ਮੌਕੇ ਉੱਤੇ ਜਾਂਚ ਕਰ ਰਹੀ ਸੀਟੀਡੀ ( ਕਾਊਂਟਰ ਟੇਰੇਰਿਜ਼ਮ ਡਿਪਾਰਟਮੇਂਟ) ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਧਮਾਕੇ ਵਿੱਚ 30 ਕਿੱਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਹੈ। ਉਧਰ, ਅਖਬਾਰ ਡਾਨ ਦੇ ਅਨੁਸਾਰ, ਇਸ ਗੱਲ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕੇ ਦਾ ਅਸਲ ਕਾਰਨ ਕੀ ਹੈ।
ਇਹ ਵੀ ਪੜ੍ਹੋ : ਇਹ ਦੇਸ਼ ਦੇਵੇਗਾ ਮਾਸਕ ਪਾਉਣ ਤੋਂ ਰਾਹਤ
ਐਮਰਜੇਂਸੀ ਰੇਸਕਯੂ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਧਮਾਕਾ ਗੈਸ ਪਾਇਪਲਾਇਨ ਵਿੱਚ ਹੋਇਆ ਜਾਂ ਸਿਲੇਂਡਰ ਵਿੱਚ। ਦੱਸ ਦਈਏ ਕਿ ਜ਼ਖਮੀਆਂ ਨੂੰ ਹਸਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਗਿਣਤੀ ਵਿਚ ਵਾਧੇ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਦਾਸਿਰ ਰਿਆਜ਼ ਨੇ ਦੱਸਿਆ ਕਿ ਜ਼ਖਮੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਦੱਸ ਦਈਏ ਕਿ ਧਮਾਕਾ ਏਨਾ ਜਬਰਦਸਤ ਸੀ ਹਾਦਸੇ ਵਾਲੀ ਜਗਾਹ ਤੇ ਵੱਡਾ ਖੱਡਾ ਬਣ ਗਿਆ।ਲਾਹੌਰ ਕੈਪੀਟਲ ਸਿਟੀ ਪੁਲਿਸ ਅਫਸਰ (CCPO) ਗੁਲਾਮ ਮਹਿਮੂਦ ਡੋਗਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਾਇ ਜਿਨਾਹ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ।