ਕਰਨਾਲ : ਸ਼ੇਰਗੜ ਖਾਲਸਾ ’ਚ ਇੱਕ ਮਹਿੰਗੇ ਪਾਲਤੂ ਕੁੱਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੁੱਤੇ ਦੀ ਕੀਮਤ 6 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਦਰਅਸਲ ਇੱਕ ਵਿਅਕਤੀ ਕੁੱਤਿਆਂ ਦਾ ਵਪਾਰ ਕਰਦਾ ਸੀ ਉਸਦੇ ਕੋਲ ਇਹ ਕੁੱਤਾ ਸੀ ਉਸਨੇ ਪਿੰਡ ਦੇ ਹੀ ਰਹਿਣ ਵਾਲੇ ਸਾਗਰ ਨੂੰ ਇਹ ਕੁੱਤਾ 3 ਲੱਖ ਰੁਪਏ ’ਚ ਵੇਚ ਦਿੱਤਾ। ਉਸ ਤੋਂ ਬਾਅਦ ਸਾਗਰ ਨੇ ਇਸ ਕੁੱਤੇ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ, ਉਸਨੂੰ ਖਵਾਇਆ, ਪਿਆਇਆ ਤੰਦਰੁਸਤ ਬਣਾਇਆ ਅਤੇ ਉਸ ਦਾ ਨਾਮ ਰੱਖ ਦਿਤਾ ਛੋਟਾ ਰਾਜਾ। ਕੁੱਤੇ ਦਾ ਪੁਰਾਣਾ ਮਾਲਕ ਉਸਦੀ ਤੰਦਰੁਸਤੀ ਦੇਖ ਉਸ ਨੂੰ ਵਾਪਸ ਖ੍ਰੀਦਣ ਦੀ ਗੱਲ ਕਹਿੰਦਾ ਹੈ ਕੁੱਤੇ ਦੇ 6 ਲੱਖ ਰੁਪਏ ਦੇਣ ਨੂੰ ਵੀ ਤਿਆਰ ਹੋ ਜਾਂਦਾ ਹੈ। ਪਰ ਸਾਗਰ ਉਸ ਨੂੰ ਨਹੀਂ ਵੇਚਦਾ। ਪਰ ਕੁਝ ਦਿਨ ਪਹਿਲਾਂ ਕੁੱਤੇ ਨੂੰ ਕੁਝ ਖੁਆ ਕੇ ਉਸ ਨੂੰ ਕਿਡਨੈਪ ਕੀਤਾ। ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਜਿਹੇ ’ਚ ਦੋਸ਼ ਕੁੱਤੇ ਦਾ ਮਾਲਕ ਵਲੋਂ ਦੋਸ਼ ਲਗਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਦੇਖਣਾ ਇਹ ਹੋਵੇਗਾ ਕਿ ਇੱਕ ਬੇਜ਼ੁਬਾਨ ਦਾ ਕਤਲ ਵਾਲੇ ਦੀ ਗ੍ਰਿਫਤਾਰੀ ਦੇ ਵਿਰੁੱਧ ਕੀ ਕਾਰਵਾਈ ਕੀਤੀ ਜਾਵੇਗੀ। ਕਿਉਂ ਕਿ ਕੁੱਤੇ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਹੈ।