ਮੁਹਾਲੀ (ਸੱਚੀ ਕਲਮ ਬਿਊਰੋ) :ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਮੌਜੂਦਾ ਸਰਕਾਰ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਨੇ ਵਜੀਫਾ ਘੋਟਾਲਾ ਕਰ ਕੇ ਦਲਿਤ ਵਿਦਿਆਰਥੀਆਂ ਦਾ ਜੀਵਨ ਹੰਨੇਰੇ ਵਿਚ ਧੱਕ ਦਿੱਤਾ ਜਿਸ ਦੇ ਵਿਰੋਧ ਵਿਚ 1 ਹਫਤੇ ਲਈ ਮੁਹਾਲੀ ਜਿਲ੍ਹੇ ਦੇ ਔਹਦੇਦਾਰਾਂ ਅਤੇ ਲੀਡਰਾਂ ਵਲੋਂ ਭੁੱਖ ਹੜਤਾਲ ਰੱਖੀ ਗਈ ਹੈ।
ਮੌਕੇ ਤੇ ਬੋਲਦਿਆਂ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੇ ਬੋਲਦਿਆ ਕਿਹਾ ਕਿ ਝੂਠ ਦੇ ਸਹਾਰੇ ਚੱਲ ਰਹੀ ਕੈਪਟਨ ਸਰਕਾਰ ਨੇ ਦਲਿਤ ਵਿਦਿਆਰਥੀਆਂ ਨਾਲ ਜੋ ਧੋਖਾ ਕੀਤਾ ਹੈ ਆਉਣ ਵਾਲੇ ਇਲੈਕਸ਼ਨ ਵਿੱਚ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਐਸ ਸੀ ਵਿੰਗ ਦੇ ਜਨਰਲ ਸਕੱਤਰ ਮਨਦੀਪ ਮਟੌਰ ਨੇ ਦਲਿਤ ਵਿਰੋਧੀ ਅਤੇ ਪੱਖਪਾਤ ਰੱਖਣ ਵਾਲੀਆ ਪਾਰਟੀਆਂ ਤੋਂ ਸੁਚੇਤ ਹੋਣ ਲਈ ਬੇਨਤੀ ਕੀਤੀ।
ਹੜਤਾਲ ਵਿੱਚ ਜ਼ਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ, ਜਿਲ੍ਹਾ ਸਕੱਤਰ ਪ੍ਰਭਜੌਤ ਕੌਰ , ਸੰਨੀ ਆਹਲੂਵਾਲੀਆ, ਗੁਰਤੇਜ ਸਿੰਘ ਪੰਨੂ , ਵਨੀਤ ਵਰਮਾ , ਗੁਰਮੇਲ ਸੁਨੇਟਾ , ਕਸ਼ਮੀਰ ਕੌਰ , ਅਮਰਦੀਪ ਕੌਰ , ਅੰਨੂ ਬੱਬਰ, ਸ਼ੁਭਾਸ਼ ਸ਼ਰਮਾ , ਸ਼ਰਮਾ , ਪ੍ਰਭਜੋਤ ਦਾਊਂ ਬੋਬਲ ਪ੍ਰੀਤ, ਗੁਰਪ੍ਰੀਤ ਸਿੰਘ , ਗੱਜਣ , ਕਰਮਜੀਤ ਚੌਹਾਨ ਆਦਿ ਸ਼ਾਮਲ ਹਨ ।