ਤੇਲ ਅਵੀਵ : ਇਜ਼ਰਾਈਲ ’ਚ ਨਵੀਂ ਸਰਕਾਰ ਦਾ ਗਠਨ ਹੋ ਗਿਆ ਹੈ। 8 ਪਾਰਟੀਆਂ ਦੀ ਗਠਜੋੜ ਸਰਕਾਰ ਦੀ ਕਮਾਨ ਕੱਟੜਪੰਥੀ ਮੰਨੇ ਜਾਣ ਵਾਲੇ ਨਾਫ਼ਤਾਲੀ ਬੈਨੇਟ ਦੇ ਹੱਥ ਸੌਂਪੀ ਗਈ ਹੈ, ਜਿਨ੍ਹਾਂ ਨੇ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਖਾਸ ਗੱਲ ਇਹ ਹੈ ਕਿ ਇਸ ਗਠਜੋੜ ਵਿੱਚ ਪਹਿਲੀ ਵਾਰ ਕੋਈ ਅਰਬ-ਮੁਸਲਿਮ ਪਾਰਟੀ ਵੀ ਸ਼ਾਮਲ ਹੈ। ਦੂਜੇ ਪਾਸੇ ਬੈਂਜਾਮਿਨ ਨੇਤਨਯਾਹੂ ਦੇ 12 ਸਾਲ ਦਾ ਕਾਰਜਕਾਲ ਖ਼ਤਮ ਹੋ ਗਿਆ। ਹਾਲਾਂਕਿ ਉਹ ਵੀ ਗਠਜੋੜ ਸਰਕਾਰ ਦੇ ਹੀ ਮੁਖੀ ਸਨ।
ਅੰਕੜਿਆਂ ਦੀ ਗੱਲ ਕਰੀਏ ਤਾਂ ਐਤਵਾਰ ਦੇਰ ਰਾਤ 120 ਐਮਪੀਜ਼ ਵਾਲੀ ਸੰਸਦ ਵਿੱਚ ਸਰਕਾਰ ਦੇ ਪੱਖ ਵਿੱਚ 60, ਜਦਕਿ ਵਿਰੋਧ ਵਿੱਚ 59 ਸੰਸਦ ਮੈਂਬਰਾਂ ਨੇ ਵੋਟ ਪਾਈ