ਸਾਊਥ ਅਫਰੀਕਾ : ਸਾਊਥ ਅਫਰੀਕਾ ਦੀ 37 ਸਾਲਾ ਮਹਿਲਾ ਨੇ ਕਿਹਾ ਕਿ ਉਸ ਨੇ ਪਰੀਟੋਰਿਆ ਸ਼ਹਿਰ ਦੇ ਹਸਪਤਾਲ 'ਚ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਡਾਕਟਰਾਂ ਨੇ ਸਕੈਨਿੰਗ ਚ 6 ਬੱਚਿਆਂ ਦਾ ਖੁਲਾਸਾ ਕੀਤਾ ਸੀ। ਮਹਿਲਾ ਨੇ ਸੱਤ ਮੁੰਡਿਆਂ ਤੇ ਇਕ ਕੁੜੀ ਨੂੰ ਜਨਮ ਦਿੱਤਾ। ਉਸ ਦਾ ਗਰਭ ਕੁਦਰਤੀ ਤਰੀਕੇ ਨਾਲ ਠਹਿਰਿਆ ਸੀ ਤੀ ਸੀ ਸੈਕਸ਼ਨ ਜ਼ਰੀਏ ਉਸ ਨੇ ਇਨ੍ਹਾਂ 10 ਬੱਚਿਆਂ ਨੂੰ 29 ਹਫ਼ਤਿਆਂ ਬਾਅਦ ਜਨਮ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ Halima Cisse ਦਾ ਰਿਕਾਰਡ ਤੋੜ ਦਿੱਤਾ ਜਿਸ ਨੇ ਮਈ ਮਹੀਨੇ ਮੋਰਾਕੋ ਦੇ ਹਸਪਤਾਲ 'ਚ 9 ਬੱਚਿਆਂ ਨੂੰ ਜਨਮ ਦਿੱਤਾ ਸੀ। ਮਹਿਲਾ ਵੱਲੋਂ ਦਿੱਤੇ 10 ਬੱਚਿਆਂ ਦੇ ਜਨਮ ਦੀ ਪੁਸ਼ਟੀ ਡਾਕਟਰਾਂ ਜਾਂ ਗਿੰਨੀਜ਼ ਵਰਲਡ ਰਿਕਾਰਡ ਵੱਲੋਂ ਨਹੀਂ ਕੀਤੀ ਗਈ। ਹਾਲਾਕਿ ਸ਼ੁਰੂਆਤ 'ਚ ਡਾਕਟਰਾਂ ਨੇ ਉਸ ਨੂੰ ਸਕੈਨਿੰਗ ਮਗਰੋਂ 6 ਬੱਚਿਆਂ ਦੇ ਹੋਣ ਦੀ ਗੱਲ ਕਹੀ ਸੀ ਤੇ ਬਾਅਦ ਚ 8 ਬੱਚੇ ਹੋਣ ਦੀ ਪੁਸ਼ਟੀ ਕੀਤੀ ਸੀ। ਮਹਿਲਾ ਇਕ ਸਟੋਰ 'ਤੇ ਕੰਮ ਕਰਦੀ ਹੈ ਤੇ ਉਸ ਦੇ ਪਹਿਲਾਂ ਛੇ ਸਾਲ ਦੇ ਦੋ ਜੁੜਵਾ ਬੱਚੇ ਹਨ। ਸ਼ੁਰੂਆਤ 'ਚ ਉਸ ਨੇ ਦੱਸਿਆ ਸੀ ਕਿ ਉਸ ਦੀ ਗਰਭ ਅਵਸਥਾ ਕਾਫੀ ਮੁਸ਼ਕਿਲ ਸੀ ਤੇ ਉਹ ਬਿਮਾਰ ਸੀ। ਲੱਤ 'ਚ ਦਰਦ ਤੇ ਦਰਦ ਦਾ ਅਹਿਸਾਸ ਸੀ। ਉਸ ਨੇ ਆਪਣੇ ਹੋਣ ਵਾਲੇ ਬੱਚਿਆਂ ਬਾਰੇ ਵੀ ਫਿਕਰ ਜਤਾਇਆ ਸੀ ਪਰ ਸਾਰੇ ਬੱਚੇ ਜੀਵਿਤ ਪੈਦਾ ਹੋਈ ਹਨ ਤੇ ਅਗਲੇ ਕੁਝ ਮਹੀਨੇ ਉਹ ਤੇ ਉਸ ਦੇ ਬੱਚੇ ਇਨਕੁਬੇਟਰਾਂ 'ਚ ਬਿਤਾਉਣਗੇ।