Friday, November 22, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ : Lockdown 'ਚ ਮਿਲੀ ਰਾਹਤ, ਸੁਖਨਾ ਝੀਲ ਵੀ ਖੋਲ੍ਹੀ

June 08, 2021 08:53 PM

ਚੰਡੀਗੜ੍ਹ : ਪ੍ਰਸ਼ਾਸਨ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੰਗਲਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨਾਲ ਵਾਰ ਰੂਮ ਦੀ ਬੈਠਕ ਤੋਂ ਬਾਅਦ ਪ੍ਰਸ਼ਾਸਨ ਨੇ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਹੁਣ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ। ਰੈਸਟੋਰੈਂਟ 50 ਪ੍ਰਤੀਸ਼ਤ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਣਗੇ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਸ ਦੇ ਨਾਲ ਹੀ, ਵੀਕੈਂਡ ਦਾ ਕਰਫਿਊ ਹੁਣ ਸਿਰਫ ਐਤਵਾਰ ਨੂੰ ਰਹੇਗਾ। ਇਸ ਦਿਨ ਸਿਰਫ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਜਦੋਂਕਿ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਹੋਵੇਗੀ। ਦੁਕਾਨਾਂ ਤੋਂ ਇਲਾਵਾ ਮਾਲ ਵੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੇ। ਮਾਲ ਵਿਚ ਬਣੇ ਖਾਣ ਦੇ ਸਥਾਨ ਰਾਤ 8 ਵਜੇ ਤੱਕ ਖੁੱਲੇ ਰਹਿਣਗੇ। ਜਿੰਮ, ਵੈੱਲਨੈੱਸ ਸੈਂਟਰ, ਸਪਾ ਅਤੇ ਕਲੱਬ ਵੀ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹ ਸਕਦੇ ਹਨ। ਇਹ ਨਿਸ਼ਚਤ ਕਰਨਾ ਪਏਗਾ ਕਿ ਮੈਂਬਰ ਨੂੰ ਟੀਕਾ ਲੱਗੀ ਹੋਵੇ। ਮਿਊਜ਼ੀਅਮ ਤੇ ਲਾਇਬ੍ਰੇਰੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਵਿਆਹ ਤੇ ਅੰਤਿਮ ਸਸਕਾਰ ਵਿਚ 30 ਲੋਕ ਸ਼ਾਮਲ ਹੋ ਸਕਣਗੇ। ਸੁਖਨਾ ਲੇਕ ਵੀ ਹੁਣ ਕਾਫੀ ਲੰਬੇ ਸਮੇਂ ਤੋਂ ਬਾਅਦ ਖੋਲ੍ਹ ਦਿੱਤੀ ਜਾਵੇਗੀ। ਇਹ ਹਰ ਰੋਜ਼ ਸਵੇਰੇ 5 ਵਜੇ ਤੋਂ 8 ਵਜੇ ਤੱਕ ਖੁੱਲ੍ਹੇਗੀ। ਬੋਟਿੰਗ ਅਜੇ ਵੀ ਬੰਦ ਰਹੇਗੀ।ਐਤਵਾਰ ਨੂੰ ਵੀ ਐਂਟਰੀ ਨਹੀਂ ਹੋਵੇਗੀ। 

ਸੈਲੂਨ ਵੀ ਐਤਵਾਰ ਨੂੰ ਖੋਲ੍ਹਣ ਦੀ ਮਨਜ਼ੂਰੀ ਰਹੇਗੀ। ਵਾਹਨਾਂ ਦੀ ਆਵਾਜਾਈ 'ਤੇ ਪੂਰਨ ਰੂਪ ਨਾਲ ਪਾਬੰਦੀ ਰਹੇਗੀ। ਸਾਰੀਆਂ ਮਾਰਕੀਟ ਦੁਕਾਨਾਂ ਹੁਣ ਦਸ ਤੋਂ ਸ਼ਾਮ ਛੇ ਵਜੇ ਤਕ ਖੁੱਲ੍ਹਣਗੀਆਂ। ਦੁਕਾਨ ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਵਿਡ ਪ੍ਰਰੋਟੋਕਾਲ ਦੀ ਪਾਲਣਾ ਹੋਵੇ। ਕੋਵਿਡ ਪ੍ਰਰੋਟੋਕਾਲ ਦੀ ਉਲੰਘਣਾ 'ਤੇ ਦੁਕਾਨਦਾਰ 'ਤੇ ਜੁਰਮਾਨਾ ਲੱਗੇਗਾ। ਸਾਰਿਆਂ ਲਈ ਮਾਸਕ ਜ਼ਰੂਰੀ ਹੋਵੇਗਾ, ਸ਼ਾਪਿੰਗ ਏਰੀਆ ਰੋਜ਼ਾਨਾ ਸੈਨੇਟਾਈਜ਼ ਕਰਨਾ ਹੋਵੇਗਾ। ਡੇਢ ਮਹੀਨੇ ਬਾਅਦ ਰੈਸਟੋਰੈਂਟ ਅਤੇ ਬਾਰ ਵਿਚ ਇੰਨ-ਡਾਈਨਿੰਗ ਮਤਲਬ ਬੈਠ ਕੇ ਕਾਣ ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਸਾਰੇ ਰੈਸਟੋਰੈਂਟ ਬਾਰ ਹੁਣ 50 ਫ਼ੀਸਦੀ ਸਮਰੱਥਾ ਨਾਲ 10 ਤੋਂ 9 ਵਜੇ ਤਕ ਖੁੱਲ੍ਹਣਗੇ। ਅਜੇ ਤਕ ਇਨ੍ਹਾਂ ਵਿਚ ਸਿਰਫ਼ ਹੋਮ ਡਲਿਵਰੀ ਤੇ ਟੇਕ-ਅਵੇ ਨੂੰ ਹੀ ਮਨਜ਼ੂਰੀ ਸੀ। ਮਿਊਜ਼ੀਅਮ ਤੇ ਲਾਇਬ੍ਰੇਰੀ ਨੂੰ ਖੋਲ੍ਹਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ। ਸੁਖਨਾ ਝੀਲ ਵੀ ਲੰਮੇ ਅਰਸੇ ਬਾਅਦ ਖੋਲ੍ਹੀ ਗਈ ਹੈ। ਐਤਵਾਰ ਨੂੰ ਛੱਡ ਕੇ ਬਾਕੀ ਦਿਨ ਝੀਲ ਸੈਲਾਨੀਆਂ ਲਈ ਪੰਜ ਤੋਂ ਰਾਤ ਅੱਠ ਵਜੇ ਤਕ ਖੁੱਲ੍ਹੀ ਰਹੇਗੀ। ਹਾਲਾਂਕਿ ਬੋਟਿੰਗ ਅਜੇ ਵੀ ਬੰਦ ਹੀ ਰਹੇਗੀ।

ਹੋਰ ਖ਼ਬਰਾਂ ਲਈ ਇਥੇ ਕਲਿਕ ਕਰੋ

 

Have something to say? Post your comment

Subscribe