ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਆਪਣੇ ਖ਼ੁਫ਼ੀਆ ਵਿਭਾਗ ਨੂੰ ਇਹ ਪਤਾ ਲਾਉਣ ਲਈ ਆਖਿਆ ਹੈ ਕੋਰੋਨਾ ਵਾਇਰਸ ਕਿਥੋਂ ਫ਼ੈਲਿਆ ਇਸ ਦਾ ਪਤਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆ ਭਰ 'ਚ ਸਮਾਨ ਵਿਚਾਰਧਾਰ ਵਾਲੇ ਭਾਈਵਾਲਾ ਨਾਲ ਕੰਮ ਕਰਦੇ ਰਹੇਗਾ ਤਾਂ ਕਿ ਚੀਨ 'ਤੇ ਪੂਰੀ, ਪਾਰਦਰਸ਼ੀ, ਸਬੂਤ ਆਧਾਰਿਤ ਅੰਤਰਰਾਸ਼ਟਰੀ ਜਾਂਚ 'ਚ ਹਿੱਸਾ ਲੈਣ ਅਤੇ ਸਾਰੇ ਢੁੱਕਵੇਂ ਅੰਕੜਿਆਂ ਅਤੇ ਸਬੂਤਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਦਬਾਅ ਪਾਇਆ ਜਾ ਸਕੇ। ਉਨ੍ਹਾਂ ਨੇ ਇਸ ਸੰਭਾਵਨਾ ਨੂੰ ਖਾਰਿਜ ਕਰ ਦਿੱਤਾ ਕਿ ਅੰਤਰਰਾਸ਼ਟਰੀ ਜਾਂਚ 'ਚ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ 'ਚ ਚੀਨੀ ਸਰਕਾਰ ਦੇ ਇਨਕਾਰ ਨੂੰ ਦੇਖਦੇ ਹੋਏ ਇਕ ਯਕੀਨੀ ਸਿੱਟਾ ਕਦੇ ਨਹੀਂ ਕੱਢਿਆ ਜਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਅਮਰੀਕੀ ਖੁਫੀਆ ਏੰਜਸੀਆਂ ਨੂੰ ਕੋਵਿਡ-19 ਮਹਾਮਾਦੀ ਦੀ ਸ਼ੁਰੂਆਤੀ ਜਾਂਚ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ 'ਦੁੱਗਣਾ' ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿੱਟਾ ਕੱਢਣ ਲਈ ਲੋੜੀਂਦੇ ਸਬੂਤ ਨਹੀਂ ਹਨ ਕਿ ਇਹ ਵਾਇਰਸ ਕਿਸੇ ਇਨਫੈਕਟਿਡ ਜਾਨਵਰ, ਮਨੁੱਖੀ ਸੰਪਰਕ ਜਾਂ ਲੈਬਾਰਟਰੀ 'ਚ ਹੋਈ ਦੁਰਘਟਨਾ ਤੋਂ ਪੈਦਾ ਹੋਇਆ ਹੈ।
ਬਾਈਡੇਨ ਨੇ ਇਕ ਬਿਆਨ 'ਚ ਕਿਹਾ ਕਿ ਜ਼ਿਆਦਾਤਰ ਖੁਫੀਆ ਸਮੂਹ ਨੂੰ ਇਹ ਨਹੀਂ ਲੱਗਦਾ ਹੈ ਕਿ ਇਸ ਦਾ ਮੁਲਾਂਕਣ ਕਰਨ ਲਈ ਲੋੜੀਂਦੀ ਜਾਣਕਾਰੀ ਹੈ ਕਿ ਕਿਸ ਦੀ ਸੰਭਾਵਨਾ ਵਧੇਰੇ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰੀ ਲੈਬਾਰਟਰੀਆਂ ਨੂੰ ਜਾਂਚ 'ਚ ਸਹਾਇਤਾ ਕਰਨ ਦੇ ਹੁਕਮ ਦਿੱਤੇ ਅਤੇ ਚੀਨ ਤੋਂ ਮਹਾਮਾਰੀ ਦੀ ਸ਼ੁਰੂਆਤ ਨੂੰ ਲੈ ਕੇ ਅੰਤਰਰਾਸ਼ਟਰੀ ਜਾਂਚ 'ਚ ਸਹਿਯੋਗ ਕਰਨ ਦੀ ਮੰਗ ਕੀਤੀ।