ਕੈਨਬਰਾ : ਕਾਬੁਲ ਵਿਚਲਾ ਅਸਟ੍ਰੇਲੀਆ ਦਾ ਦੂਤਘਰ ਹੁਣ ਬੰਦ ਹੋ ਜਾਵੇਗਾ। ਇਹ ਕਾਰਵਾਈ ਅਫ਼ਗਾਨਿਸਤਾਨ ਤੋਂ ਆਪਣੇ ਸੈਨਿਕਾਂ ਦੀ ਅੰਤਮ ਟੁਕੜੀ ਵਾਪਸ ਬੁਲਾਉਣ ਮਗਰੋਂ ਅਮਲ ਵਿਚ ਆਵੇਗੀ। ਇਸ ਸਬੰਧੀ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜਾਣਕਾਰੀ ਦਿੱਤੀ ਹੈ। ਮੌਰੀਸਨ ਅਤੇ ਵਿਦੇਸ਼ ਮੰਤਰੀ ਮੈਰੀਜ ਪੇਨੇ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਅਫ਼ਗਾਨਿਸਤਾਨ ਵਿਚ ਸਾਡੀ ਰਿਹਾਇਸ਼ੀ ਨੁਮਾਇੰਦਗੀ ਅਤੇ ਕਾਬੁਲ ਵਿਚ ਆਸਟ੍ਰੇਲੀਆ ਦੇ ਦੂਤਾਵਾਸ ਨੂੰ ਇਸ ਸਮੇਂ ਬੰਦ ਕਰ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਕਾਬੁਲ ਵਿਚ ਆਸਟ੍ਰੇਲੀਆ ਦਾ ਦੂਤਘਰ 2006 ਤੋਂ ਖੁੱਲ੍ਹਾ ਹੈ। ਮੌਰੀਸਨ ਅਤੇ ਸੈਨੇਟਰ ਪੇਨੇ ਨੇ ਕਿਹਾ ਕਿ ਦੂਤਘਰ ਦੀ ਇਮਾਰਤ 28 ਮਈ ਨੂੰ ਬੰਦ ਹੋ ਜਾਵੇਗੀ ਪਰ ਅਧਿਕਾਰੀ ਇਸ ਖੇਤਰ ਦੇ ਕਿਸੇ ਹੋਰ ਰਿਹਾਇਸ਼ੀ ਚੌਕੀ ਤੋਂ ਨਿਯਮਤ ਤੌਰ ’ਤੇ ਅਫਗਾਨਿਸਤਾਨ ਆਉਣਗੇ।
ਜਾਣਕਾਰੀ ਅਨੁਸਾਰ ਪਿਛਲੇ ਮਹੀਨੇ, ਮੌਰੀਸਨ ਨੇ ਐਲਾਨ ਕੀਤਾ ਸੀ ਕਿ ਅਫਗਾਨਿਸਤਾਨ ਵਿਚ ਬਾਕੀ ਬਚੇ 80 ਆਸਟ੍ਰੇਲੀਆਈ ਸੈਨਿਕਾਂ ਨੂੰ ਵਾਪਸ ਬੁਲਾਇਆ ਜਾਵੇਗਾ ਜਿਵੇਂ ਕਿ ਯੂ.ਐਸ. ਦੇ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਐਲਾਨ ਕੀਤਾ ਗਿਆ ਸੀ। ਸੰਯੁਕਤ ਰਾਜ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੀ ਰਸਮੀ ਵਾਪਸੀ ਦੀ ਸ਼ੁਰੂਆਤ ਕੀਤੀ ਸੀ ਅਤੇ ਸਤੰਬਰ 2021 ਤਆਕ ਇਸ ਨੂੰ ਪੂਰਾ ਕਰ ਲਵੇਗਾ।