ਲੰਡਨ : ਆਏ ਦਿਨ ਕੋਰੋਨਾ ਕਾਰਨ ਕੋਈ ਨਾ ਕੋਈ ਨਵਾਂ ਰੂਪ ਸਾਹਮਣੇ ਆ ਰਿਹਾ ਹੈ ਜਿਵੇਂ ਭਾਰਤ ਵਿਚ ਬਲੈਕ ਫ਼ੰਗਸ ਅਤੇ ਹੋਰ ਪਤਾ ਨਹੀਂ ਕੀ ਕੀ । ਇਸੇ ਲੜੀ ਵਿਚ ਕਈ ਦੇਸ਼ ਕੋਰੋਨਾ ਦੀ ਨਵੀਂ ਲਹਿਰ ਨਾਲ ਜੂਝ ਰਹੇ ਹਨ। ਵਾਇਰਸ ਦੇ ਨਵੇਂ ਅਤੇ ਵਧੇਰੇ ਇਨਫੈਕਟਿਡ ਵੈਰੀਐਂਟ ਪਹਿਲਾਂ ਤੋਂ ਜ਼ਿਆਦਾ ਵਾਲੇ ਲੋਕਾਂ ਨੂੰ ਬੀਮਾਰ ਕਰ ਰਹੇ ਹਨ। ਬ੍ਰਿਟੇਨ ਜੋ ਕਿ ਕੁਝ ਦਿਨ ਪਹਿਲਾਂ ਤੱਕ ਕੋਰੋਨਾ ਦੇ ਸਭ ਤੋਂ ਪਹਿਲਾਂ ਸਾਹਮਣੇ ਆਏ ਵੈਰੀਐਂਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੀ, ਪੜਾਅਵਾਰ ਤਰੀਕੇ ਨਾਲ ਲਾਏ ਗਏ ਲਾਕਡਾਊਨ ਅਤੇ ਟੀਕਾਕਰਣ ਦੀ ਮਦਦ ਨਾਲ ਸਥਿਤੀ ’ਤੇ ਕਾਫੀ ਹੱਦ ਤੱਕ ਕਾਬੂ ਪਾ ਚੁੱਕਿਆ ਹੈ। ਇਸ ਦਰਮਿਆਨ ਬ੍ਰਿਟੇਨ ’ਚ ਨਵੇਂ ਖਤਰੇ ਦੀ ਘੰਟੀ ਸੁਣਾਈ ਦੇ ਰਹੀ ਹੈ। ਬ੍ਰਿਟੇਨ ’ਚ ਕੋਰੋਨਾ ਦੇ ਟ੍ਰਿਪਲ ਮਿਊਟੇਸ਼ਨ ਦੀ ਚਰਚਾ ਸ਼ੁਰੂ ਹੋ ਗਈ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟ੍ਰਿਪਲ ਮਿਊਟੈਂਟ ਕੋਰੋਨਾ ਵਾਇਰਸ ਵੈਰੀਐਂਟ ਦੀ ਖੋਜ ਸਭ ਤੋਂ ਪਹਿਲਾਂ ਯਾਰਕਸ਼ਾਇਰ ’ਚ ਹੋਈ ਸੀ। ਵਿਗਿਆਨੀ ਇਸ ਨੂੰ ਲੈ ਕੇ ਲਾਂਚ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਵੈਰੀਐਂਟ ਦੇ ਬਾਰੇ ’ਚ ਕਿਹਾ ਜਾ ਰਿਹਾ ਹੈ ਕਿ ਇਹ ਪਹਿਲੇ ਦੇ ਵੈਰੀਐਂਟ ਦੀ ਤੁਲਨਾ ’ਚ ਵਧੇਰੇ ਖਤਰਨਾਕ ਅਤੇ ਇਨਫੈਕਟਿਡ ਹੈ। ਮੀਡੀਆ ਰਿਪੋਰਟ ਮੁਤਾਬਕ ਪਬਲਿਕ ਹੈਲਥ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੇਂ ਸਟ੍ਰੇਨ ਦਾ ਨਾਂ ੜੂੀ-21ੰਐ-01 ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਬਾਰੇ ’ਚ ਸਭ ਤੋਂ ਪਹਿਲਾਂ ਅਪ੍ਰੈਲ ’ਚ ਪਤਾ ਲੱਗਿਆ ਸੀ। ੜੂੀ-21ੰਐ-01 ਦੇ ਮਾਮਲੇ ਪੂਰੇ ਦੇਸ਼ ਤੋਂ ਸਾਹਮਣੇ ਆਏ ਹਨ। ਯਾਰਕਸ਼ਾਇਰ ਅਤੇ ਹੰਬਰ ’ਚ ਹੁਣ ਨਵੇਂ ਨਵੇਂ ਸਟ੍ਰੇਨ ਦੇ 49 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਮੰਤਰੀਆਂ ਨੇ ਕਿਹਾ ਕਿ ਨਵੇਂ ਵੈਰੀਐਂਟ ਦੇ ਕਹਿਰ ਨੂੰ ਰੋਕਣ ਲਈ ਉਹ ਕੋਈ ਵੀ ਕਦਮ ਨੂੰ ਸਖਤੀ ਨਾਲ ਚੁੱਕਣ ਤੋਂ ਸੰਕੋਚ ਨਹੀਂ ਕਰਨਗੇ। ਨਵੇਂ ਵੈਰੀਐਂਟ ਦੀ ਖਬਰ ਤੋਂ ਬਾਅਦ ਜਰਮਨੀ ਨੇ ਬ੍ਰਿਟੇਨ ਤੋਂ ਆਪਣੇ ਦੇਸ਼ਾਂ ’ਚ ਆਉਣ ਵਾਲੇ ਲੋਕਾਂ ’ਤੇ ਪਾਬੰਦੀ ਲਾਈ ਗਈ ਹੈ। ਨਵੇਂ ਨਿਯਮਾਂ ਮੁਤਾਬਕ ਐਤਵਾਰ, 23 ਮਈ ਦੀ ਮੱਧ ਰਾਤ ਤੋਂ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਤੋਂ ਜਰਮਨੀ ਜਾਣ ਵਾਲੇ ਲੋਕ ਸਿਰਫ ਜਰਮਨ ਨਾਗਰਿਕ ਜਾਂ ਨਿਵਾਸੀ ਹੋਣ ’ਤੇ ਹੀ ਦੇਸ਼ ’ਚ ਦਾਖਲ ਹੋ ਸਕਦੇ ਹਨ।