ਕੇਂਦਰ ਸਰਕਾਰ ਨੇ ਜੂਟ ਬੈਗਾਂ ਦੀ ਲਾਜ਼ਮੀ ਪੈਕਿੰਗ ਲਈ ਮਾਪਦੰਡਾਂ ਦਾ ਵਿਸਥਾਰ ਕੀਤਾ ਹੈ ਅਤੇ ਹੁਣ 100 ਪ੍ਰਤੀਸ਼ਤ ਅਨਾਜ ਅਤੇ 20 ਪ੍ਰਤੀਸ਼ਤ ਚੀਨੀ ਵੱਖ-ਵੱਖ ਕਿਸਮਾਂ ਦੇ ਜੂਟ ਬੈਗਾਂ ਵਿਚ ਪੈਕ ਕੀਤੀ ਜਾਵੇਗੀ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਉਦੇਸ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜੂਟ ਪੈਕਿੰਗ ਵਧਾਉਣ ਨਾਲ ਜੂਟ ਦੀ ਕਾਸ਼ਤ ਨੂੰ ਉਤਸ਼ਾਹ ਮਿਲੇਗਾ।