Saturday, April 05, 2025
 
BREAKING NEWS
ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਵਕਫ਼ ਬਿੱਲ: ਮਾਇਆਵਤੀ ਨੇ ਵਕਫ਼ ਸੋਧ ਬਿੱਲ 'ਤੇ ਅਸਹਿਮਤੀ ਪ੍ਰਗਟਾਈਬੈਂਕਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁਹੰਮਦ ਯੂਨਸ ਦੀ ਮੁਲਾਕਾਤਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀਸਾਡੇ ਲਈ ਕਿੰਨੀ ਲਾਭਦਾਇਕ ਹੈ ਇਹ ਚਟਣੀ ਆਓ ਜਾਣਦੇ ਹਾਂ

ਅਮਰੀਕਾ

ਵੱਡਾ ਖੁਲਾਸਾ : ਚੰਨ੍ਹ ਦੀ ਸਤ੍ਹਾ 'ਤੇ ਮੌਜੂਦ ਹੈ ਪਾਣੀ

October 27, 2020 07:50 AM

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ NASA ਨੇ ਚੰਗ ਬਾਰੇ ਦਿਲਚਸਪ ਐਲਾਨ ਕੀਤਾ ਹੈ। NASA ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੋਣ ਦਾ ਖੁਲਾਸਾ ਕੀਤਾ ਹੈ। NASA ਦੇ tratospheric Observatory for Infrared Astronomy (SOFIA) ਨੇ ਚੰਨ੍ਹ ਦੇ ਸਨਲਿਟ ਸਰਫੇਸ 'ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਕੀਤਾ ਪੁਲਿਸ ਨੇ ਦਬੋਚਿਆ

ਇਹ ਇਕ ਵੱਡੀ ਸਫਲਤਾ ਹੈ। NASA ਦੇ ਮੁਤਾਬਕ SOFIA ਨੇ ਕਲੇਵਿਅਸ ਕ੍ਰੇਟਰ 'ਚ ਪਾਣੀ ਦੇ ਮੌਲਿਕਿਊਲ H20 ਦਾ ਪਤਾ ਲਾਇਆ। ਕਲੇਵਿਅਸ ਕ੍ਰੇਟਰ ਚੰਦਰਮਾ ਦੇ ਦੱਖਣੀ ਗੋਲਾਅਰਧ 'ਚ ਸਥਿਤ ਪ੍ਰਿਥਵੀ ਤੋਂ ਦਿਖਾਈ ਦੇਣ ਵਾਲੇ ਸਭ ਤੋਂ ਵੱਡੇ ਕ੍ਰੇਟਰਾਂ 'ਚੋਂ ਇਕ ਹੈ।ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਨਾਸਾ ਦੇ ਮਿਸ਼ਨ ਮੂਨ ਨੂੰ ਲੈਕੇ ਕੁਝ ਮਹੱਤਵਪੂਰਨ ਜਾਣਕਾਰੀ ਹੱਥ ਲੱਗੀ ਹੈ। ਜੋ ਚੰਦ 'ਤੇ ਜੀਵਨ ਦੀ ਸੰਭਾਵਨਾ ਲੱਭਣ ਦੇ ਅਭਿਆਨ 'ਚ ਮਦਦਗਾਰ ਸਾਬਿਤ ਹੋਵੇਗੀ। ਪਿਛਲੀ ਕਈ ਵਾਰ ਖੋਜ 'ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਚੰਨ੍ਹ 'ਤੇ ਹਾਈਡ੍ਰੋਜਨ ਹੈ ਪਰ ਪਾਣੀ ਦੀ ਪੁਸ਼ਟੀ ਨਹੀਂ ਹੋਈ ਸੀ।

ਚੰਨ੍ਹ 'ਤੇ ਮਨੁੱਖੀ ਬਸਤੀਆਂ ਵਸਾਉਣ ਦੀ ਯੋਜਨਾ

NASA ਪਹਿਲਾਂ ਤੋਂ ਹੀ ਸਾਲ 2024 'ਚ ਚੰਨ ਦੀ ਸਤ੍ਹਾ 'ਤੇ ਇਕ ਪੁਰਸ਼ ਤੇ ਪਹਿਲੀ ਵਾਰ ਕਿਸੇ ਮਹਿਲਾ ਨੂੰ ਭੇਜਣ ਦੀ ਤਿਆਰੀ 'ਚ ਜੁੱਟਿਆ ਹੈ। ਇਸ ਪੂਰੀ ਯੋਜਨਾ 'ਤੇ 28 ਬਿਲੀਅਨ ਡਾਲਰ ਤਕ ਦਾ ਖਰਚ ਆਉਣ ਦੀ ਸੰਭਾਵਨਾ ਹੈ। ਇਸ 'ਚੋਂ 16 ਬਿਲੀਅਨ ਡਾਲਰ ਚੰਦਰ ਲੈਂਡਿੰਗ ਮੌਡਿਊਲ 'ਤੇ ਖਰਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਸੱਕਤਰ ਨੂੰ ਦਿੱਤਾ ਗਿਆ ਗਾਰਡ ਆਫ ਆਨਰ

NASA ਦੇ ਮੁਖੀ ਜਿਮ ਬ੍ਰਿਡੇਂਸਟਾਇਨ ਦਾ ਕਹਿਣਾ ਹੈ ਕਿ ਤਿੰਨ ਵੱਖ-ਵੱਖ ਯੋਜਨਾਵਾਂ 'ਚ ਚੰਦਰ ਲੈਂਡਰ ਦਾ ਨਿਰਮਾਣ ਕਰਨ ਦੀ ਯੋਜਨਾ ਹੈ। ਆਰਟੇਮਿਸ I ਦੀ ਪਹਿਲੀ ਉਡਾਣ 2021 ਦੇ ਸਤੰਬਰ 'ਚ ਨਿਰਧਾਰਤ ਕੀਤੀ ਗਈ ਹੈ। ਜਿਸ ਨੂੰ ਮਨੁੱਖ ਰਹਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਆਰਟੇਮਿਸ II ਸਾਲ 2023 'ਚ ਕਕਸ਼ਾ 'ਚ ਪੁਲਾੜ ਯਾਤਰੀਆਂ ਨੂੰ ਲੈ ਕੇ ਜਾਵੇਗਾ। ਪਰ ਜ਼ਮੀਨ 'ਤੇ ਨਹੀਂ ਉੱਤਰੇਗਾ। ਇਸ ਯੋਜਨਾ ਦੇ ਅੰਤ 'ਚ ਆਰਟੇਮਿਸ III ਪੁਲਾੜ ਯਾਤਰੀਆਂ ਨੂੰ ਲੈ ਕੇ ਚੰਦਰਮਾ ਦੀ ਸਤ੍ਹਾ 'ਤੇ ਉੱਤਰੇਗਾ। ਇਹ ਚੰਦਰਮਾ ਦੀ ਸਤ੍ਹਾ 'ਤੇ ਇਕ ਹਫਤੇ ਤਕ ਰੁਕਣ ਦੇ ਨਾਲ ਹੀ ਸਾਧਾਰਨ ਗਤੀਵਿਧੀਆਂ ਵੀ ਕਰੇਗਾ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe