ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ 'ਚ ਨਾ ਤਾਂ ਪ੍ਰਸ਼ਨਕਾਲ ਹੋਵੇਗਾ ਅਤੇ ਨਾ ਹੀ ਗ਼ੈਰ-ਸਰਕਾਰੀ ਬਿੱਲ ਲਿਆਂਦੇ ਜਾ ਸਕਣਗੇ। ਕੋਰੋਨਾ ਮਹਾਂਮਾਰੀ ਦੇ ਇਸ ਦੌਰ 'ਚ ਪੈਦਾ ਹੋਈਆਂ ਅਸਾਧਾਰਣ ਸਥਿਤੀਆਂ ਦਰਮਿਆਨ ਹੋਣ ਜਾ ਰਹੇ ਇਸ ਸੈਸ਼ਨ 'ਚ ਜ਼ੀਰੋ ਕਾਲ ਨੂੰ ਵੀ ਸੀਮਿਤ ਕਰ ਦਿਤਾ ਗਿਆ ਹੈ। ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਦੋਹਾਂ ਸਦਨਾਂ ਦੀ ਕਾਰਵਾਈ ਵੱਖ-ਵੱਖ ਸਮੇਂ 'ਚ ਸਵੇਰੇ 9 ਤੋਂ ਇਕ ਵਜੇ ਅਤੇ 3 ਵਜੇ ਤੋਂ 7 ਵਜੇ ਤਕ ਚਲੇਗੀ।